JALANDHAR WEATHER

ਦਿਸ਼ਾ ਪਟਾਨੀ ਦੇ ਪਿਤਾ ਨੂੰ ਮਿਲਿਆ ਹਥਿਆਰਾਂ ਦਾ ਲਾਇਸੈਂਸ , ਮਾਮਲਾ ਘਰ 'ਤੇ ਗੋਲੀਬਾਰੀ ਕਰਨ ਦਾ

ਮੁੰਬਈ , 16 ਨਵੰਬਰ - ਮਸ਼ਹੂਰ ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਅਕਸਰ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ ਵਿਚ ਰਹਿੰਦੀ ਹੈ। ਸੋਸ਼ਲ ਮੀਡੀਆ ਤੋਂ ਲੈ ਕੇ ਖ਼ਬਰਾਂ ਤੱਕ, ਇਸ ਅਦਾਕਾਰਾ ਬਾਰੇ ਲਗਾਤਾਰ ਚਰਚਾ ਹੁੰਦੀ ਰਹਿੰਦੀ ਹੈ। ਇਸ ਦੌਰਾਨ, ਦਿਸ਼ਾ ਦੇ ਪਿਤਾ ਹੁਣ ਸੁਰਖੀਆਂ ਵਿਚ ਆ ਗਏ ਹਨ। ਉੱਤਰ ਪ੍ਰਦੇਸ਼ ਦੇ ਬਰੇਲੀ ਵਿਚ ਰਹਿਣ ਵਾਲੇ ਦਿਸ਼ਾ ਪਟਾਨੀ ਦੇ ਪਿਤਾ ਜਗਦੀਸ਼ ਪਟਾਨੀ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਹਥਿਆਰਾਂ ਦਾ ਲਾਇਸੈਂਸ ਜਾਰੀ ਕਰ ਦਿੱਤਾ ਹੈ।

ਸਤੰਬਰ ਵਿਚ ਦਿਸ਼ਾ ਪਟਾਨੀ ਦੇ ਬਰੇਲੀ ਘਰ 'ਤੇ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਸੀ। ਰੋਹਿਤ ਗੋਦਾਰਾ ਅਤੇ ਗੋਲਡੀ ਬਰਾੜ ਗੈਂਗ ਨੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਸੀ। ਇਹ ਫ਼ੈਸਲਾ ਪਰਿਵਾਰ ਦੀ ਸੁਰੱਖਿਆ ਲਈ ਲਿਆ ਗਿਆ ਹੈ। ਸੀਨੀਅਰ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ