ਦਿੱਲੀ ਦੇ 3 ਮੈਟਰੋ ਸਟੇਸ਼ਨਾਂ ਦੇ ਨਾਂਅ ਬਦਲੇ ਗਏ
ਨਵੀਂ ਦਿੱਲੀ , 16 ਨਵੰਬਰ - ਦਿੱਲੀ ਸਰਕਾਰ ਨੇ ਰਾਜਧਾਨੀ ਦੇ 3ਮੈਟਰੋ ਸਟੇਸ਼ਨਾਂ ਦੇ ਨਾਂਅ ਬਦਲਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਇਹ ਫ਼ੈਸਲਾ ਸਥਾਨਕ ਮੰਗਾਂ, ਪਛਾਣ ਅਤੇ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਗਿਆ ਹੈ। ਇਸ ਮੌਕੇ 'ਤੇ, ਮੁੱਖ ਮੰਤਰੀ ਗੁਪਤਾ ਨੇ ਰੇਜ਼ਾਂਗਲਾ ਯੁੱਧ ਦੇ ਸ਼ਹੀਦਾਂ ਦੀ ਯਾਦ ਵਿਚ ਹੈਦਰਪੁਰ ਵਿਚ ਪਵਿੱਤਰ ਰਾਜ ਕਲਸ਼ ਯਾਤਰਾ ਦੇ ਆਗਮਨ ਨੂੰ "ਮਾਣ ਵਾਲਾ ਪਲ" ਦੱਸਿਆ। ਉਨ੍ਹਾਂ ਕਿਹਾ ਕਿ ਇਹ ਯਾਤਰਾ ਦੇਸ਼ ਭਰ ਵਿਚ "ਰਾਸ਼ਟਰ ਪਹਿਲਾਂ" ਦੀ ਭਾਵਨਾ ਨੂੰ ਮਜ਼ਬੂਤ ਕਰਦੀ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਹੈਦਰਪੁਰ ਪਿੰਡ ਤੇਜ਼ੀ ਨਾਲ ਦਿੱਲੀ ਦੀ ਇਕ ਨਵੀਂ ਪਛਾਣ ਬਣ ਰਿਹਾ ਹੈ, ਜਿੱਥੇ ਪਰੰਪਰਾ ਅਤੇ ਆਧੁਨਿਕ ਸਹੂਲਤਾਂ ਇਕੱਠੇ ਮਿਲ ਰਹੀਆਂ ਹਨ।
ਪੀਤਮਪੁਰਾ ਮੈਟਰੋ ਸਟੇਸ਼ਨ ਦਾ ਨਾਂਅ ਹੁਣ "ਮਧੂਬਨ ਚੌਕ ਮੈਟਰੋ ਸਟੇਸ਼ਨ" ਰੱਖਿਆ ਜਾਵੇਗਾ। ਪ੍ਰਸ਼ਾਂਤ ਵਿਹਾਰ ਖੇਤਰ ਵਿਚ ਪ੍ਰਸਤਾਵਿਤ ਉੱਤਰੀ ਪੀਤਮਪੁਰਾ ਸਟੇਸ਼ਨ ਦਾ ਨਾਂਅ ਹੁਣ "ਉੱਤਰੀ ਪੀਤਮਪੁਰਾ-ਪ੍ਰਸ਼ਾਂਤ ਵਿਹਾਰ ਮੈਟਰੋ ਸਟੇਸ਼ਨ" ਰੱਖਿਆ ਗਿਆ ਹੈ। ਹੈਦਰਪੁਰ-ਬਦਲੀ ਮੋੜ ਸਟੇਸ਼ਨ ਦਾ ਨਾਂਅ ਬਦਲ ਕੇ "ਹੈਦਰਪੁਰ ਪਿੰਡ ਮੈਟਰੋ ਸਟੇਸ਼ਨ" ਰੱਖਿਆ ਗਿਆ ਹੈ।
;
;
;
;
;
;
;