ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਵਿਚ ਨਿਰਮਾਣ ਅਧੀਨ ਸੂਰਤ ਬੁਲੇਟ ਟਰੇਨ ਸਟੇਸ਼ਨ ਦਾ ਕੀਤਾ ਦੌਰਾ
ਨਵੀਂ ਦਿੱਲੀ ,16 ਨਵੰਬਰ (ਏਐਨਆਈ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਸੂਰਤ ਵਿਖੇ ਨਿਰਮਾਣ ਅਧੀਨ ਬੁਲੇਟ ਟਰੇਨ ਸਟੇਸ਼ਨ ਦਾ ਦੌਰਾ ਕੀਤਾ ਅਤੇ ਮੁੰਬਈ-ਅਹਿਮਦਾਬਾਦ ਹਾਈ-ਸਪੀਡ ਰੇਲ ਕੋਰੀਡੋਰ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੇ ਪਹਿਲੇ ਬੁਲੇਟ ਟਰੇਨ ਪ੍ਰੋਜੈਕਟ 'ਤੇ ਕੰਮ ਕਰ ਰਹੀ ਟੀਮ ਨਾਲ ਵੀ ਗੱਲਬਾਤ ਕੀਤੀ ਅਤੇ ਪ੍ਰੋਜੈਕਟ ਦੀ ਪ੍ਰਗਤੀ ਬਾਰੇ ਪੁੱਛਗਿੱਛ ਕੀਤੀ । ਪ੍ਰਧਾਨ ਮੰਤਰੀ ਦਫ਼ਤਰ ਨੇ ਇਕ ਰਿਲੀਜ਼ ਵਿਚ ਕਿਹਾ ਕਿ ਵਰਕਰਾਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਪ੍ਰੋਜੈਕਟ ਬਿਨਾਂ ਕਿਸੇ ਮੁਸ਼ਕਿਲ ਦੇ ਸੁਚਾਰੂ ਢੰਗ ਨਾਲ ਅੱਗੇ ਵਧ ਰਿਹਾ ਹੈ।
ਕੇਰਲ ਦੇ ਇੱਕ ਇੰਜੀਨੀਅਰ ਨੇ ਗੁਜਰਾਤ ਦੇ ਨਵਸਾਰੀ ਵਿਚ ਨੋਇਸ ਬੈਰੀਅਰ ਫੈਕਟਰੀ ਵਿਚ ਕੰਮ ਕਰਨ ਦਾ ਆਪਣਾ ਤਜਰਬਾ ਸਾਂਝਾ ਕੀਤਾ, ਜਿੱਥੇ ਰੋਬੋਟਿਕ ਯੂਨਿਟਾਂ ਨੂੰ ਵੈਲਡਿੰਗ ਰੀਬਾਰ ਪਿੰਜਰਿਆਂ ਲਈ ਤਾਇਨਾਤ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਨੇ ਭਾਰਤ ਦੀ ਪਹਿਲੀ ਬੁਲੇਟ ਟਰੇਨ ਬਣਾਉਣ ਦੇ ਤਜਰਬੇ ਨੂੰ ਨਿੱਜੀ ਤੌਰ 'ਤੇ ਕਿਵੇਂ ਮਹਿਸੂਸ ਕੀਤਾ । ਉਨ੍ਹਾਂ ਨੇ ਦੇਸ਼ ਦੀ ਪਹਿਲੀ ਬੁਲੇਟ ਟਰੇਨ ਵਿਚ ਯੋਗਦਾਨ ਪਾਉਣ 'ਤੇ ਮਾਣ ਪ੍ਰਗਟ ਕੀਤਾ, ਇਸ ਨੂੰ ਇਕ "ਸੁਪਨੇ ਦਾ ਪ੍ਰੋਜੈਕਟ" ਅਤੇ ਆਪਣੇ ਪਰਿਵਾਰ ਲਈ ਇਕ "ਮਾਣ ਵਾਲਾ ਪਲ" ਦੱਸਿਆ।
;
;
;
;
;
;
;