ਅਮਿਤਾਭ ਬੱਚਨ ਨੇ ਪੂਰੇ ਪਰਿਵਾਰ ਨਾਲ ਮਨਾਇਆ ਆਰਾਧਿਆ ਬੱਚਨ ਦਾ ਜਨਮ ਦਿਨ
ਮੁੰਬਈ , 16 ਨਵੰਬਰ - ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਦੀ ਧੀ ਆਰਾਧਿਆ ਬੱਚਨ ਅੱਜ 14 ਸਾਲ ਦੀ ਹੋ ਗਈ। ਅਮਿਤਾਭ ਅਤੇ ਅਭਿਸ਼ੇਕ ਬੱਚਨ ਦੀ ਪਿਓ-ਪੁੱਤ ਜੋੜੀ, ਜੋ ਸੋਸ਼ਲ ਮੀਡੀਆ 'ਤੇ ਪੋਸਟਾਂ ਸਾਂਝੀਆਂ ਕਰਨਾ ਪਸੰਦ ਕਰਦੇ ਹਨ, ਨੇ ਆਰਾਧਿਆ ਨੂੰ ਸ਼ੁਭਕਾਮਨਾਵਾਂ ਦਿੱਤੀਆਂ । ਦੋਵਾਂ ਬੱਚਨਾਂ ਦੁਆਰਾ ਸਾਂਝੀਆਂ ਕੀਤੀਆਂ ਗਈਆਂ ਵਿਲੱਖਣ ਪੋਸਟਾਂ ਅੱਜ ਕਾਫੀ ਵਾਇਰਲ ਹਨ ।
ਅਭਿਸ਼ੇਕ ਬੱਚਨ, ਜੋ ਇੰਸਟਾਗ੍ਰਾਮ 'ਤੇ ਕਾਫ਼ੀ ਸਰਗਰਮ ਹੈ, ਨੇ ਪਰਿਵਾਰ ਦਾ ਇਕ ਸਕੈਚ ਸਾਂਝਾ ਕੀਤਾ ਜਿਸ ਵਿਚ ਉਨ੍ਹਾਂ ਦੀ ਧੀ ਆਰਾਧਿਆ ਅਤੇ ਉਨ੍ਹਾਂ ਦੀ ਪਿਆਰੀ ਪਤਨੀ ਐਸ਼ਵਰਿਆ ਰਾਏ ਬੱਚਨ ਵੀ ਸ਼ਾਮਿਲ ਹਨ। ਉਨ੍ਹਾਂ ਨੇ ਕੈਪਸ਼ਨ ’ ਚ ਲਿਖਿਆ ਜਨਮ ਦਿਨ ਮੁਬਾਰਕ ਛੋਟੀ ਰਾਜਕੁਮਾਰੀ! ਤੁਸੀਂ ਪਰਿਵਾਰ ਦਾ ਮਾਣ ਅਤੇ ਖੁਸ਼ੀ ਹੋ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਹਮੇਸ਼ਾ ਮੁਸਕਰਾਉਂਦੀ, ਮਾਸੂਮ ਅਤੇ ਪਿਆਰ ਕਰਨ ਵਾਲੀ ਕੁੜੀ ਬਣੀ ਰਹੋ। ਮੈਂ ਤੁਹਾਨੂੰ ਪੂਰੇ ਦਿਲ ਨਾਲ ਪਿਆਰ ਕਰਦਾ ਹਾਂ। ਅਦਾਕਾਰ ਦੁਆਰਾ ਸਾਂਝੀ ਕੀਤੀ ਗਈ ਪੋਸਟ 'ਤੇ ਬਹੁਤ ਸਾਰੇ ਪਿਆਰੇ- ਪਿਆਰੇ ਕਮੈਂਟ ਆ ਰਹੇ ਹਨ ।
;
;
;
;
;
;
;