ਅਟਾਰੀ ਸਰਹੱਦ 'ਤੇ ਝੰਡੇ ਦੀ ਰਸਮ ਦਾ ਸਮਾਂ 4.30 ਵਜੇ ਸ਼ਾਮ ਹੋਇਆ
ਅਟਾਰੀ ਸਰਹੱਦ (ਅੰਮ੍ਰਿਤਸਰ),16 ਨਵੰਬਰ -(ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਭਾਰਤ-ਪਾਕਿਸਤਾਨ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਵਿਖੇ ਬੀ.ਐਸ.ਐਫ. ਅਤੇ ਪਾਕਿਸਤਾਨ ਰੇਂਜਰਾਂ ਦਰਮਿਆਨ ਰੋਜ਼ਾਨਾ ਸ਼ਾਮ ਹੁੰਦੀ ਝੰਡੇ ਦੀ ਰਸਮ ਰੀਟਰਿਟ ਦਾ ਸਮਾਂ ਤਬਦੀਲ ਕੀਤਾ ਗਿਆ ਹੈ। ਬੀ.ਐਸ.ਐਫ. ਦੇ ਅਨੁਸਾਰ ਪਹਿਲਾਂ ਝੰਡੇ ਦੀ ਰਸਮ ਤੋਂ 5 ਵਜੇ ਤੋਂ ਸ਼ੁਰੂ ਹੋ ਕੇ 5.30 ਵਜੇ ਸ਼ਾਮ ਤੱਕ ਇਹ ਰਸਮ ਚੱਲਦੀ ਸੀ , ਹੁਣ ਤਬਦੀਲ ਹੋ ਰਹੇ ਮੌਸਮ ਦੇ ਮਦੇਨਜ਼ਰ ਅਟਾਰੀ ਸਰਹੱਦ 'ਤੇ ਪਾਕਿਸਤਾਨ ਰੇਂਜਰਾਂ ਨਾਲ ਹੋਈ ਗੱਲਬਾਤ ਤੋਂ ਬਾਅਦ ਝੰਡੇ ਦੀ ਰਸਮ ਦਾ ਸਮਾਂ ਅੱਧਾ ਘੰਟਾ ਸਮਾਂ ਘਟਾ ਕੇ 4.30 ਤੋਂ ਲੈ ਕੇ 5 ਵਜੇ ਸ਼ਾਮ ਕੀਤਾ ਗਿਆ ਹੈ। ਬੀ.ਐਸ.ਐਫ. ਅਨੁਸਾਰ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਅਟਾਰੀ ਸਰਹੱਦ 'ਤੇ ਝੰਡੇ ਦੀ ਰਸਮ ਵੇਖਣ ਲਈ ਆਉਣ ਵਾਲੇ ਸੈਲਾਨੀਆਂ ਨੂੰ ਅਪੀਲ ਹੈ ਕਿ ਉਹ ਸ਼ਾਮ 3 ਵਜੇ ਤੱਕ ਆਪਣੀਆਂ ਗੱਡੀਆਂ ਪਾਰਕਿੰਗ ਵਿਚ ਲਗਾ ਕੇ ਸਰਹੱਦ 'ਤੇ ਬਣੇ ਸਟੇਡੀਅਮ ਵਿਖੇ ਪੁੱਜਣ। ਇਸ ਦੌਰਾਨ ਭਾਰਤੀ ਸੈਲਾਨੀਆ ਨੂੰ ਇਹ ਵੀ ਦੱਸਣਯੋਗ ਹੈ ਕਿ ਸੈਲਾਨੀ ਭਾਰੇ ਬੈਗ, ਵੱਡੇ ਹੈਂਡ ਪਰਸ, ਇਲੈਕਟਰੋਨਿਕ ਚੀਜ਼ਾਂ ਨੂੰ ਵੀ ਆਪਣੀਆਂ ਗੱਡੀਆਂ ਵਿਚ ਹੀ ਰੱਖ ਕੇ ਆਉਣ ਦੀ ਅਪੀਲ ਕੀਤੀ ਗਈ ਹੈ। ਭਾਰਤ ਦੇ ਸੈਰਗਾਹ ਇਲਾਕੇ ਪਹਿਲਗਾਮ ਵਿਖੇ ਸੈਲਾਨੀਆਂ ਤੇ ਹੋਏ ਹਮਲੇ ਜਿਸ ਵਿਚ ਬੇਦੋਸ਼ ਭਾਰਤੀ ਸੈਲਾਨੀਆ ਨੂੰ ਪਾਕਿਸਤਾਨੀ ਅੱਤਵਾਦੀਆਂ ਵਲੋਂ ਗੋਲੀਆਂ ਦਾ ਨਿਸ਼ਾਨਾ ਬਣਾਉਂਦਿਆਂ ਮੌਤ ਦੇ ਘਾਟ ਉਤਾਰਿਆ ਗਿਆ ਸੀ। ਜਿਸ ਦੇ ਜਵਾਬ ਵਿਚ ਭਾਰਤ ਵਲੋਂ 'ਆਪ੍ਰੇਸ਼ਨ ਸੰਧੂਰ 'ਰਾਹੀਂ ਇਹ ਬਦਲਾ ਲੈਣ ਤੋਂ ਉਪਰੰਤ ਅਟਾਰੀ ਵਾਹਘਾ ਸਰਹੱਦ 'ਤੇ ਦੋਵੇਂ ਦੇਸ਼ਾਂ ਦੀਆਂ ਫੋਰਸਾਂ ਵਲੋਂ ਆਪੋ-ਆਪਣੇ ਦੇਸ਼ਾਂ ਦੇ ਗੇਟ ਬੰਦ ਕਰਕੇ ਝੰਡੇ ਦੀ ਰਸਮ ਰੀਟਰੀਟ ਦੀ ਰਸਮ ਕੀਤੀ ਜਾ ਰਹੀ ਹੈ।
;
;
;
;
;
;
;