ਮੈਂ ਆਪਣੇ ਪਿਤਾ ਨੂੰ ਬਚਾਉਣ ਲਈ ਕੀਤਾ , ਮੈਨੂੰ ਬਹੁਤ ਕੁਝ ਕਿਹਾ ਗਿਆ , ਇਸੇ ਲਈ ਰਾਜਨੀਤੀ ਛੱਡੀ - ਰੋਹਿਣੀ ਆਚਾਰੀਆ
ਨਵੀਂ ਦਿੱਲੀ , 16 ਨਵੰਬਰ (ਏਐਨਆਈ): ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਧੀ ਰੋਹਿਣੀ ਆਚਾਰੀਆ ਨੇ ਇਕ ਔਰਤ ਦੇ ਦਰਦ ਨੂੰ ਦੁਹਰਾਇਆ ਤੇ ਕਿਹਾ ਕਿ ਉਸ ਨੇ ਆਪਣੇ ਦੇਵਤਾ, ਆਪਣੇ ਪਿਤਾ ਨੂੰ ਬਚਾਉਣ ਲਈ ਸਭ ਕੁਝ ਕੀਤਾ ਪਰ ਮੈਨੂੰ ਬਹੁਤ ਕੁਝ ਕਿਹਾ ਗਿਆ ।
ਉਸ ਨੇ ਦੋਸ਼ ਲਗਾਇਆ ਕਿ ਉਸ ਦੇ ਪਰਿਵਾਰਕ ਮੈਂਬਰਾਂ ਦੁਆਰਾ ਉਸ ਨੂੰ ਅਪਮਾਨਿਤ ਕੀਤਾ ਗਿਆ, ਦੁਰਵਿਵਹਾਰ ਕੀਤਾ ਗਿਆ ਅਤੇ ਧਮਕੀ ਦਿੱਤੀ ਗਈ। ਐਕਸ 'ਤੇ ਇਕ ਭਾਵਨਾਤਮਕ ਪੋਸਟ ਵਿਚ, ਰੋਹਿਣੀ ਨੇ ਦਾਅਵਾ ਕੀਤਾ ਕਿ ਉਸ ਨੂੰ "ਅਪਮਾਨਿਤ" ਤੇ "ਦੁਰਵਿਵਹਾਰ" ਕੀਤਾ ਗਿਆ ਅਤੇ ਇੱਥੋਂ ਤੱਕ ਕਿ ਚੱਪਲ ਨਾਲ ਮਾਰਨ ਦੀ ਧਮਕੀ ਦਾ ਸਾਹਮਣਾ ਵੀ ਕਰਨਾ ਪਿਆ। ਰੋਹਿਣੀ, ਇਕ ਸਮਰਪਿਤ ਧੀ, ਭੈਣ, ਪਤਨੀ ਅਤੇ ਮਾਂ, ਆਪਣੇ ਅਧਿਕਾਰਾਂ ਅਤੇ ਸਨਮਾਨ ਲਈ ਖੜ੍ਹੀ ਹੋਈ। ਉਸ ਦਾ ਪਰਿਵਾਰ ਅਤੇ ਭਾਈਚਾਰਾ ਉਸ ਤੋਂ ਸਮਝੌਤਾ ਕਰਨ ਦੀ ਉਮੀਦ ਕਰਦਾ ਸੀ, ਪਰ ਉਸ ਨੇ ਆਪਣੀਆਂ ਕਦਰਾਂ-ਕੀਮਤਾਂ ਨਾਲ ਧੋਖਾ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਪ੍ਰਤੀਕਿਰਿਆ ਬਹੁਤ ਹੀ ਬੇਰਹਿਮ ਸੀ - ਜ਼ੁਬਾਨੀ ਗਾਲ੍ਹਾਂ, ਧਮਕੀਆਂ ਅਤੇ ਅੰਤ ਵਿਚ, ਉਸ ਦੇ ਮਾਪਿਆਂ ਦੇ ਘਰੋਂ ਕੱਢ ਦਿੱਤਾ ਗਿਆ।
ਉਸ ਨੇ ਕਿਹਾ ਕਿ ਮੇਰੇ ਤੋਂ ਬਹੁਤ ਵੱਡਾ ਗੁਨਾਹ ਹੋ ਗਿਆ ਕਿ ਆਪਣੇ ਪਰਿਵਾਰ, ਆਪਣੇ ਤਿੰਨਾਂ ਬੱਚਿਆਂ ਨੂੰ ਨਹੀਂ ਦੇਖਿਆ, ਕਿਡਨੀ ਦਿੰਦੇ ਸਮੇਂ ਨਾ ਆਪਣੇ ਪਤੀ, ਨਾ ਆਪਣੇ ਸਹੁਰਾ ਪਰਿਵਾਰ ਤੋਂ ਇਜਾਜ਼ਤ ਲਈ। ਆਪਣੇ ਭਗਵਾਨ, ਆਪਣੇ ਪਿਤਾ ਨੂੰ ਬਚਾਉਣ ਲਈ ਮੈਂ ਉਹ ਕੀਤਾ, ਜਿਸ ਨੂੰ ਅੱਜ ਗੰਦਾ ਦੱਸਿਆ ਗਿਆ। ਤੁਸੀਂ ਸਾਰੇ ਮੇਰੇ ਵਰਗੀ ਗ਼ਲਤੀ ਕਦੇ ਨਾ ਕਰਨਾ, ਕਿਸੇ ਵੀ ਘਰ 'ਚ ਰੋਹਿਣੀ ਵਰਗੀ ਧੀ ਨਾ ਹੋਵੇ। ਉਸ ਨੇ ਅੱਗੇ ਲਿਖਿਆ ਕਿ ਮੈਂ ਆਪਣੇ ਆਤਮ-ਸਨਮਾਨ ਨਾਲ ਸਮਝੌਤਾ ਨਹੀਂ ਕੀਤਾ, ਮੈਂ ਸੱਚਾਈ ਨਹੀਂ ਛੱਡੀ ਤੇ ਸਿਰਫ਼ ਇਸ ਕਰਕੇ ਮੈਨੂੰ ਇਹ ਅਪਮਾਨ ਸਹਿਣਾ ਪਿਆ।
;
;
;
;
;
;
;