ਭਾਰਤ ਦੱਖਣੀ ਅਫ਼ਰੀਕਾ ਤੋਂ 30 ਦੌੜਾਂ ਨਾਲ ਹਾਰਿਆ ਕੋਲਕਾਤਾ ਟੈਸਟ
ਕੋਲਕਾਤਾ, 16 ਨਵੰਬਰ - ਕੋਲਕਾਤਾ ਦੇ ਈਡਨ ਗਾਰਡਨ ਵਿਖੇ ਭਾਰਤ ਅਤੇ ਦੱਖਣੀ ਅਫ਼ਰੀਕਾ ਦੀਆਂ ਕ੍ਰਿਕਟ ਟਮਿਾਂ ਵਿਚਕਾਰ ਪਹਿਲੇ ਟੈਸਟ ਮੈਚ ਦੇ ਤੀਸਰੇ ਦਿਨ ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 30 ਦੌੜਾਂ ਨਾਲ ਹਰਾ ਦਿੱਤਾ। ਦੱਖਣੀ ਅਫ਼ਰੀਕਾ ਵਲੋਂ ਮਿਲੇ 124 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਦੂਜੀ ਪਾਰੀ ਵਿਚ ਭਾਰਤ ਦੀ ਪੂਰੀ ਟੀਮ 93 ਦੌੜਾਂ ''ਤੇ ਸਿਮਟ ਗਈ। ਭਾਰਤ ਵਲੋਂ ਵਾਸ਼ਿੰਗਟਨ ਸੁੰਦਰ ਨੇ ਸਭ ਤੋਂ ਵੱਧ 31 ਦੌੜਾਂ ਬਣਾਈਆਂ ਜਦਕਿ ਅਕਸਰ ਪਟੇਲ ਨੇ 26 ਦੌੜਾਂ ਬਣਾਈਆਂ। ਦੱਖਣੀ ਅਫ਼ਰੀਕਾ ਵਲੋਂ ਸਾਈਮਨ ਹਾਰਮਰ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਭਾਰਤ ਦੇ 3 ਖਿਡਾਰੀਆਂ ਨੂੰ ਆਊਟ ਕੀਤਾ। ਇਸ ਜਿੱਤ ਦੇ ਨਾਲ ਹੀ 2 ਟੈਸਟ ਮੈਚਾਂ ਦੀ ਲੜੀ ਵਿਚ ਦੱਖਣੀ ਅਫ਼ਰੀਕਾ ਨੇ 1-0 ਦੀ ਬੜਤ ਬਣਾ ਲਈ ਹੈ। ਲੜੀ ਦਾ ਦੂਜਾ ਤੇ ਆਖ਼ਰੀ ਟੈਸਟ ਮੈਚ ਗੁਹਾਟੀ ਵਿਖੇ 22 ਸਤੰਬਰ ਤੋਂ ਖੇਡਿਆ ਜਾਵੇਗਾ। ਭਾਰਤ 15 ਸਾਲ ਬਾਅਦ ਦੱਖਣੀ ਅਫ਼ਰੀਕਾ ਤੋਂ ਘਰ ਵਿਚ ਟੈਸਟ ਹਾਰਿਆ ਹੈ।
;
;
;
;
;
;
;