ਪਾਕਿਸਤਾਨ ਦੀ ਫ਼ੌਜ ਨੂੰ ਸਬਕ ਸਿਖਾਉਣਾ ਜ਼ਰੂਰੀ ਹੈ - ਖੇਤੀਬਾੜੀ ਮੰਤਰੀ ਹਰਿਆਣਾ
ਚੰਡੀਗੜ੍ਹ, 16 ਨਵੰਬਰ - ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਸੁੰਦਰ ਰਾਣਾ ਨੇ ਦਿੱਲੀ ਧਮਾਕਿਆਂ ਅਤੇ ਹਰਿਆਣਾ ਦੇ ਨੂਹ ਵਿਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਬਾਰੇ ਕਿਹਾ ਕਿ ਇਨ੍ਹਾਂ ਘਟਨਾਵਾਂ ਵਿਚ ਸ਼ਾਮਿਲ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਵਿਚ ਚੋਣਾਂ ਹੁੰਦੀਆਂ ਹਨ, ਪਰ ਵਿਦੇਸ਼ ਨੀਤੀ ਕੋਈ ਸਿਆਸੀ ਨੇਤਾ ਨਹੀਂ, ਬਲਕਿ ਫ਼ੌਜ ਬਣਾਉਂਦੀ ਹੈ।। ਪਾਕਿਸਤਾਨ ਦੀ ਫ਼ੌਜ ਨੂੰ ਸਬਕ ਸਿਖਾਉਣਾ ਜ਼ਰੂਰੀ ਹੈ। ਅਸੀਂ ਪਾਕਿਸਤਾਨ ਦੇ ਟਕਰਾਅ ਅਤੇ ਅੱਤਵਾਦ ਬਾਰੇ ਲਗਾਤਾਰ ਗੱਲ ਕਰਾਂਗੇ। ਪਾਕਿਸਤਾਨ ਵਿਚ ਵਸੀਮ ਮੁਨੀਰ ਦੀ ਸ਼ਕਤੀ ਬਾਰੇ, ਉਨ੍ਹਾਂ ਕਿਹਾ ਕਿ ਉਸ ਨੂੰ ਸ਼ਕਤੀ ਦੇਣਾ ਗਲਤ ਹੈ ਅਤੇ ਇਹ ਸ਼ਕਤੀ ਲੋਕਤੰਤਰ ਦੇ ਅੰਦਰ ਅਤੇ ਲੋਕਤੰਤਰ ਲਈ ਨੇਤਾਵਾਂ ਕੋਲ ਰਹਿਣੀ ਚਾਹੀਦੀ ਹੈ।
;
;
;
;
;
;
;