ਭਾਰਤ-ਦੱਖਣੀ ਅਫ਼ਰੀਕਾ ਦੂਜਾ ਟੈਸਟ : ਦੂਸਰੀ ਪਾਰੀ ਵਿਚ ਦੱਖਣੀ ਅਫ਼ਰੀਕਾ ਦੀ ਪੂਰੀ ਟੀਮ 153 ਦੌੜਾਂ ਬਣਾ ਕੇ ਆਊਟ
ਕੋਲਕਾਤਾ, 16 ਨਵੰਬਰ - ਭਾਰਤ ਅਤੇ ਦੱਖਣੀ ਅਫ਼ਰੀਕਾ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਕੋਲਕਾਤਾ ਦੇ ਈਡਨ ਗਾਰਡਨ ਵਿਚ ਚੱਲ ਰਹੇ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਦੱਖਣੀ ਅਫ਼ਰੀਕਾ ਨੇ 7 ਵਿਕਟਾਂ ਦੇ ਨੁਕਸਾਨ 'ਤੇ 93 ਦੌੜਾਂ ਤੋਂ ਪਾਰੀ ਦੀ ਸ਼ੁਰੂਆਤ ਕੀਤੀ। ਦੂਜੀ ਪਾਰੀ ਵਿਚ ਬੱਲੇਬਾਜ਼ੀ ਕਰਦਿਆਂ ਦੱਖਣੀ ਅਫ਼ਰੀਕਾ ਦੀ ਪੂਰੀ ਟੀਮ 153 ਦੌੜਾਂ ਬਣਾ ਕੇ ਆਊਟ ਹੋ ਗਈ ਤੇ ਭਾਰਤ ਨੂੰ ਜਿੱਤਣ ਲਈ 124 ਦੌੜਾਂ ਦਾ ਟੀਚਾ ਮਿਲਿਆ। ਦੂਜੀ ਪਾਰੀ ਵਿਚ ਦੱਖਣੀ ਅਫ਼ਰੀਕਾ ਦੇ ਕਪਤਾਨ ਟੇਂਬਾ ਬਾਵੁਮਾ ਹੀ ਸੰਘਰਸ਼ ਕਰ ਸਕੇ, ਜੋ ਕਿ 55 ਦੌੜਾਂ ਬਣਾ ਕੇ ਅੰਤ ਤੱਕ ਆਊਟ ਨਹੀਂ ਹੋਏ। ਭਾਰਤ ਵਲੋਂ ਰਵਿੰਦਰ ਜਡੇਜਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਦੱਖਣੀ ਅਫ਼ਰੀਕਾ ਦੇ 4 ਖਿਡਾਰੀਆਂ ਨੂੰ ਆਊਟ ਕੀਤਾ ਜਦਕਿ ਕੁਲਦੀਪ ਯਾਦਵ ਅਤੇ ਮੁਹੰਮਦ ਸਿਰਾਜ ਨੂੰ 2-2, ਅਕਸ਼ਰ ਪਟੇਲ ਅਤੇ ਜਸਪ੍ਰੀਤ ਬੁਮਰਾਹ ਨੂੰ 1-1 ਵਿਕਟ ਹਾਸਲ ਹੋਈ।
;
;
;
;
;
;
;
;