JALANDHAR WEATHER

ਫ਼ਿਰੋਜ਼ਪੁਰ ਵਿਚ ਦੂਜੇ ਦਿਨ ਫਿਰ ਚੱਲੀ ਗੋਲੀ, ਇਕ ਨੌਜਵਾਨ ਜ਼ਖਮੀ

 ਫ਼ਿਰੋਜ਼ਪੁਰ, 16 ਨਵੰਬਰ (ਸੁਖਵਿੰਦਰ ਸਿੰਘ) - ਸ਼ਹਿਰ ਦੇ ਬਗਦਾਦੀ ਗੇਟ ਦੇ ਬਾਹਰ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਮਖੂ ਗੇਟ ਦੇ ਵਸਨੀਕ ਕਪਿਲ ਕੁਮਾਰ ਨੂੰ ਅਣਪਛਾਤੇ ਨੌਜਵਾਨਾਂ ਵਲੋਂ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ, ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਦਾਖ਼ਲ ਕਰਵਾਇਆ ਗਿਆ। ਜ਼ਖ਼ਮੀ ਕਪਿਲ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਅਣਪਛਾਤੇ ਨੌਜਵਾਨ ਐਕਟੀਵਾ 'ਤੇ ਆਏ, ਜਿਨ੍ਹਾਂ ਨੇ ਪਹਿਲਾ ਹੱਥੋਂ ਪਾਈ ਕੀਤੀ ਅਤੇ ਫਿਰ ਗੋਲੀ ਚਲਾ ਦਿੱਤੀ ਜੋ ਕਿ ਮੇਰੇ ਪੱਟ 'ਤੇ ਵੱਜੀ। ਆਸ ਪਾਸ ਦੇ ਲੋਕਾਂ ਨੇ ਮੈਨੂੰ ਸਿਵਲ ਹਸਪਤਾਲ ਵਿਖੇ ਲਿਆਂਦਾ । ਜ਼ਖ਼ਮੀ ਕਪਿਲ ਕੁਮਾਰ ਦੀ ਮਾਤਾ ਬੀਰੋ ਨੇ ਦੱਸਿਆ ਕਿ ਸਾਡੇ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ। ਉਨ੍ਹਾਂ ਦਾ ਪੁੱਤਰ ਘਰੋ ਬਾਹਰ ਆਇਆ ਤਾਂ ਰਸਤੇ ਦੇ ਵਿਚ ਘੇਰ ਕੇ ਉਸ 'ਤੇ ਗੋਲੀ ਚਲਾ ਦਿੱਤੀ ਗਈ । ਪੁਲਿਸ ਨੇ ਮੌਕੇ 'ਤੇ ਆ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ