ਐਡਵੋਕੇਟ ਬਾਗੜੀ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ
ਚੰਡੀਗੜ੍ਹ, 16 ਨਵੰਬਰ (ਸੰਦੀਪ ਕੁਮਾਰ ਮਾਹਨਾ) - ਮੁਹਾਲੀ ਦੇ ਕੁੱਝ ਬਿਲਡਰਾਂ, ਡਿਵੈਲਪਰਾਂ ਅਤੇ ਪ੍ਰਮੋਟਰਾਂ ਵਲੋਂ 2500 ਕਰੋੜ ਰੁਪਏ ਦੇ ਜ਼ਮੀਨ ਘੁਟਾਲੇ ਨੂੰ ਨਸ਼ਰ ਕਰਨ ਵਾਲੇ ਐਡਵੋਕੇਟ ਚਰਨਪਾਲ ਸਿੰਘ ਬਾਗੜੀ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਘੁਟਾਲੇ ਸੰਬੰਧੀ ਕਿਸਾਨਾਂ ਦੀ ਨੁਮਾਇੰਦਗੀ ਕਰਨ ਵਾਲੇ ਐਡਵੋਕੇਟ ਚਰਨਪਾਲ ਸਿੰਘ ਬਾਗੜੀ ਨੇ ਕਾਨੂੰਨੀ ਲੜ੍ਹਾਈ ਲੜਦਿਆਂ ਉਕਤ ਬਿਲਡਰਾਂ ਦੇ ਰੇਰਾ ਲਾਇਸੈਂਸ ਰੱਦ ਕਰਵਾਏ ਸਨ, ਜਿਸ ਤੋਂ ਬਾਅਦ ਬਿਲਡਰਾਂ ਦੇ ਵਲੋਂ ਐਡਵੋਕੇਟ ਬਾਗੜੀ ਨੂੰ 2 ਕਰੋੜ ਰੁਪਏ ਅਤੇ ਪਲਾਟ ਦੇਣ ਦਾ ਲਾਲਚ ਵੀ ਦਿੱਤਾ ਗਿਆ, ਪਰ ਉਨ੍ਹਾਂ ਦੇ ਇਨਕਾਰ ਕਰਨ ਅਤੇ ਲਾਇਸੈਂਸ ਰੱਦ ਹੋਣ ਤੋਂ ਬਾਅਦ ਐਡਵੋਕੇਟ ਬਾਗੜੀ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ।
;
;
;
;
;
;
;