ਮੱਧ ਪ੍ਰਦੇਸ਼ : ਕਾਰ ਅਤੇ ਟਰੈਕਟਰ ਵਿਚਕਾਰ ਹੋਈ ਟੱਕਰ ਵਿਚ 5 ਮੌਤਾਂ
ਗਵਾਲੀਅਰ (ਮੱਧ ਪ੍ਰਦੇਸ਼), 16 ਨਵੰਬਰ - ਮਹਾਰਾਜਪੁਰਾ ਇਲਾਕੇ ਵਿਚ ਇਕ ਕਾਰ ਅਤੇ ਟਰੈਕਟਰ ਵਿਚਕਾਰ ਹੋਈ ਟੱਕਰ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ। ਸੀਐਸਪੀ ਹਿਨਾ ਖਾਨ ਨੇ ਕਿਹਾ, "ਅੱਜ ਸਵੇਰੇ 6:00 ਤੋਂ 6:30 ਵਜੇ ਦੇ ਵਿਚਕਾਰ, ਕੰਟਰੋਲ ਰੂਮ ਨੂੰ ਸੂਚਨਾ ਮਿਲੀ ਕਿ ਮਾਲਵਾ ਕਾਲਜ ਦੇ ਸਾਹਮਣੇ ਹਾਈਵੇਅ 'ਤੇ ਇਕ ਹਾਦਸਾ ਵਾਪਰਿਆ ਹੈ, ਜਿਸ ਵਿਚ ਇਕ ਕਾਰ ਅਤੇ ਟਰੈਕਟਰ ਵਿਚਕਾਰ ਟੱਕਰ ਹੋ ਗਈ ਹੈ। ਪੁਲਿਸ ਤੁਰੰਤ ਘਟਨਾ ਵਾਲੀ ਥਾਂ 'ਤੇ ਪਹੁੰਚ ਗਈ । ਇਕ ਚਿੱਟੀ ਕਾਰ ਜਿਸ ਵਿਚ ਪੰਜ ਦੋਸਤ ਯਾਤਰਾ ਕਰ ਰਹੇ ਸਨ, ਹਾਈਵੇਅ ਦੇ ਡਾਬਰਾ ਵਾਲੇ ਪਾਸੇ ਤੋਂ ਆ ਰਹੀ ਸੀ ਕਿ ਪਿੱਛਿਓਂ ਤੋਂ ਇਕ ਟਰੈਕਟਰ ਨਾਲ ਟਕਰਾ ਗਈ। ਅਜੇ ਤੱਕ ਕੋਈ ਵੀ ਜ਼ਿੰਦਾ ਨਹੀਂ ਮਿਲਿਆ ਹੈ। ਹਾਲਾਂਕਿ ਵੇਰਵੇ ਅਜੇ ਅਸਪਸ਼ਟ ਹਨ, ਕੁਝ ਮੁੰਡੇ ਆਦਿਤਿਆਪੁਰਮ ਦੇ ਰਹਿਣ ਵਾਲੇ ਰਾਜਾਵਤ ਪਰਿਵਾਰ ਦੇ ਹਨ, ਅਤੇ ਅਸੀਂ ਬਾਕੀਆਂ ਦੀ ਪੁਸ਼ਟੀ ਕਰ ਰਹੇ ਹਾਂ... ਅਸੀਂ ਉਨ੍ਹਾਂ ਦੀਆਂ ਲਾਸ਼ਾਂ ਨੂੰ ਜ਼ਿਲ੍ਹਾ ਹਸਪਤਾਲ ਵਿਚ ਪੋਸਟਮਾਰਟਮ ਲਈ ਰੱਖ ਦਿੱਤਾ ਹੈ। ਟਰੈਕਟਰ ਡਰਾਈਵਰ ਮੌਕੇ 'ਤੇ ਨਹੀਂ ਮਿਲਿਆ, ਪਰ ਸਾਡੇ ਕੋਲ ਉਸਦਾ ਸੰਪਰਕ ਨੰਬਰ ਹੈ ਅਤੇ ਅਸੀਂ ਉਸ ਦੇ ਆਧਾਰ 'ਤੇ ਉਸ ਵਿਰੁੱਧ ਕਾਰਵਾਈ ਕਰ ਰਹੇ ਹਾਂ।"
;
;
;
;
;
;
;