ਕੇਂਦਰੀ ਮੰਤਰੀ ਚਿਰਾਗ ਪਾਸਵਾਨ ਸ਼ੁਕਰਾਨੇ ਵਜੋਂ ਗੁਰਦੁਆਰਾ ਪਟਨਾ ਸਾਹਿਬ ਹੋਏ ਨਤਮਸਤਕ
ਪਟਨਾ (ਬਿਹਾਰ), 16 ਨਵੰਬਰ - ਕੇਂਦਰੀ ਮੰਤਰੀ ਚਿਰਾਗ ਪਾਸਵਾਨ ਆਪਣੀ ਪਤਨੀ ਨਾਲ ਗੁਰਦੁਆਰਾ ਪਟਨਾ ਸਾਹਿਬ ਨਤਮਸਤਕ ਹੋਏ। ਨਤਮਸਤਕ ਹੋਣ ਤੋਂ ਉਪਰੰਤ ਉਨ੍ਹਾਂ ਲੰਗਰ ਵੀ ਛਕਿਆ। ਇਸ ਮੌਕੇ ਉਨ੍ਹਾਂ ਕਿਹਾ, 'ਮੈਂ ਅਤੇ ਮੇਰਾ ਪਰਿਵਾਰ ਲੰਬੇ ਸਮੇਂ ਤੋਂ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਲਈ ਇਕੱਠੇ ਜਾਣਾ ਚਾਹੁੰਦੇ ਸੀ। ਮੈਂ ਇਥੇ ਆਪਣੇ ਪੂਰੇ ਪਰਿਵਾਰ ਨਾਲ ਆਇਆ ਹਾਂ... ਗੁਰੂ ਮਹਾਰਾਜ ਦੇ ਆਸ਼ੀਰਵਾਦ ਨਾਲ ਮੇਰੇ ਪਰਿਵਾਰ ਅਤੇ ਮੇਰੀ ਪਾਰਟੀ ਨੂੰ ਬਹੁਤ ਖੁਸ਼ੀ ਮਿਲੀ ਹੈ, ਇਸ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਨ ਲਈ ਇੱਥੇ ਆਇਆ ਹਾਂ।"
;
;
;
;
;
;
;