JALANDHAR WEATHER

ਖ਼ੁਦਕੁਸ਼ੀ ਮਾਮਲੇ 'ਚ ਕੌਂਸਲਰ ਰੋਹਨ ਸਹਿਗਲ ਖ਼ਿਲਾਫ਼ ਮਾਮਲਾ ਦਰਜ

ਜੰਲਧਰ , 16 ਨਵੰਬਰ - ਪੁਲਿਸ ਨੇ ਜਲੰਧਰ ਦੇ 'ਆਪ' ਨੇਤਾ ਅਤੇ ਕੌਂਸਲਰ ਰੋਹਨ ਸਹਿਗਲ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਰੋਹਨ ਸਹਿਗਲ ਖ਼ਿਲਾਫ਼ ਪਹਿਲਾਂ ਜਲੰਧਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ, ਪਰ ਰੋਹਨ ਦੀ ਸਿਫ਼ਾਰਸ਼ ਤੋਂ ਬਾਅਦ ਪੁਲਿਸ ਨੇ ਇਸ ਨੂੰ ਅਣਗੌਲਿਆ ਕਰ ਦਿੱਤਾ। ਇਸ ਤੋਂ ਬਾਅਦ ਪੀੜਤ ਪਰਿਵਾਰ ਉੱਤਰ ਪ੍ਰਦੇਸ਼ ਗਿਆ, ਜਿੱਥੇ ਉਨ੍ਹਾਂ ਨੇ ਇਨਸਾਫ਼ ਲਈ ਲੜਾਈ ਲੜੀ ਅਤੇ ਰੋਹਨ ਅਤੇ ਉਸ ਦੀ ਮਾਂ ਸਮੇਤ 4 ਲੋਕਾਂ ਵਿਰੁੱਧ ਕਤਲ ਦਾ ਦੋਸ਼ ਲਗਾ ਕੇ ਐਫ.ਆਈ.ਆਰ. ਦਰਜ ਕਰਵਾਈ। ਯੂ.ਪੀ. ਪੁਲਿਸ ਨੇ ਇਸ ਨੂੰ ਜਲੰਧਰ ਪੁਲਿਸ ਕੋਲ ਭੇਜ ਦਿੱਤਾ, ਜਿਸ ਤੋਂ ਬਾਅਦ ਜਲੰਧਰ ਦੇ ਸਟੇਸ਼ਨ 7 ਦੀ ਪੁਲਿਸ ਨੇ ਧਾਰਾ 179 ਦੇ ਤਹਿਤ ਐਫ.ਆਈ.ਆਰ.ਦਰਜ ਕੀਤੀ। ਅਗਸਤ ਵਿਚ ਰੋਹਨ ਸਹਿਗਲ ਦੇ ਘਰ ਕੰਮ ਕਰਨ ਵਾਲੀ ਇਕ ਲੜਕੀ ਦੀ ਮੌਤ ਹੋ ਗਈ, ਜਿਸ ਨੂੰ ਰੋਹਨ ਨੇ ਆਪਣੇ ਉੱਚ ਸੰਬੰਧਾਂ ਦੀ ਵਰਤੋਂ ਕਰਦੇ ਹੋਏ ਖ਼ੁਦਕੁਸ਼ੀ ਵਜੋਂ ਦਰਸਾਇਆ। ਹਾਲਾਂਕਿ, ਯੂ.ਪੀ ਪੁਲਿਸ ਨੇ ਪੀੜਤ ਪਰਿਵਾਰ ਦੀ ਪੂਰੀ ਗੱਲ ਸੁਣਨ ਅਤੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ, ਰੋਹਨ ਅਤੇ ਉਸ ਦੀ ਮਾਂ ਕ੍ਰਿਸ਼ਨਾ ਵਰਮਾ ਸਮੇਤ 4 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ। ਪੁਲਿਸ ਰੋਹਨ ਸਹਿਗਲ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ