ਆਰ. ਐੱਸ. ਐੱਸ.ਆਗੂ ਕਤਲ ਮਾਮਲਾ: ਦੋ ਵਿਅਕਤੀ ਗ੍ਰਿਫ਼ਤਾਰ- ਸੂਤਰ
ਫ਼ਿਰੋਜ਼ਪੁਰ, 18 ਨਵੰਬਰ (ਜੋਸਨ)- ਆਰ. ਐੱਸ. ਐੱਸ. ਆਗੂ ਦੇ ਬੇਟੇ ਨਵੀਨ ਅਰੋੜਾ ਕਤਲ ਮਾਮਲੇ ’ਚ ਪੁਲਿਸ ਵਲੋਂ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਵਿਚ ਇਕ ਵਿਅਕਤੀ ਨਵੀਨ ਅਰੋੜਾ ਦੀ ਰੇਕੀ ਕਰਨ ਵਾਲਾ ਅਤੇ ਦੂਸਰਾ ਸ਼ੂਟਰਾਂ ਨੂੰ ਹਥਿਆਰ ਮੁਹੱਈਆ ਕਰਨ ਵਾਲਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ।
;
;
;
;
;
;
;
;
;