ਹਿੰਦੂ ਆਗੂਆਂ ’ਤੇ ਹਮਲੇ ਦੇ ਮਾਮਲੇ ’ਚ ਫਗਵਾੜਾ ਬੰਦ
ਫਗਵਾੜਾ,(ਕਪੂਰਥਲਾ), 19 ਨਵੰਬਰ (ਹਰਜੋਤ ਸਿੰਘ ਚਾਨਾ)- ਕੱਲ੍ਹ ਸ਼ਾਮ ਇਥੇ ਸ਼ਿਵ ਸੈਨਾ ਦੇ ਆਗੂ ਤੇ ਉਸ ਦੇ ਪੁੱਤਰ ’ਤੇ ਕਾਤਲਾਨਾ ਹਮਲਾ ਕਰਨ ਦੇ ਮਾਮਲੇ ’ਚ ਦੋਸ਼ੀਆਂ ਨੂੰ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਫਗਵਾੜਾ ਬੰਦ ਦੀ ਦਿੱਤੀ ਕਾਲ ਦੇ ਚੱਲਦਿਆਂ ਸ਼ਹਿਰ ਦੇ ਪ੍ਰਮੁੱਖ ਬਾਜ਼ਾਰ ਪੂਰੀ ਤਰ੍ਹਾਂ ਬੰਦ ਹਨ। ਗਊਸ਼ਾਲਾ ਰੋਡ ’ਤੇ ਲੋਕ ਇਕੱਠੇ ਹੋਣੇ ਸ਼ੁਰੂ ਹੋਏ ਹਨ। ਦੱਸਿਆ ਜਾ ਰਿਹਾ ਹੈ ਹਿੰਦੂ ਜਥੇਬੰਦੀਆਂ ਦੇ ਪੰਜਾਬ ਪੱਧਰ ਦੇ ਆਗੂ ਵੀ ਇਥੇ ਪੁੱਜ ਰਹੇ ਹਨ, ਜਿਸ ਉਪਰੰਤ ਅਗਲੀ ਰੂਪਰੇਖਾ ਤਿਆਰ ਕੀਤੀ ਜਾਵੇਗੀ। ਉੱਧਰ ਪੁਲਿਸ ਫ਼ੋਰਸ ਵੀ ਵੱਡੀ ਗਿਣਤੀ ’ਚ ਤਾਇਨਾਤ ਕੀਤੀ ਗਈ ਹੈ।
;
;
;
;
;
;
;
;
;