ਅਫ਼ਗਾਨ ਵਪਾਰ ਮੰਤਰੀ ਨੂਰੂਦੀਨ ਅਜ਼ੀਜ਼ੀ ਕੱਲ੍ਹ ਤੋਂ 5 ਦਿਨਾਂ ਭਾਰਤ ਦੌਰੇ 'ਤੇ
ਨਵੀਂ ਦਿੱਲੀ, 18 ਨਵੰਬਰ (ਏਐਨਆਈ): ਅਫ਼ਗਾਨਿਸਤਾਨ ਦੇ ਉਦਯੋਗ ਅਤੇ ਵਣਜ ਮੰਤਰੀ, ਨੂਰੂਦੀਨ ਅਜ਼ੀਜ਼ੀ, ਕੱਲ੍ਹ, 19 ਨਵੰਬਰ ਤੋਂ ਸ਼ੁਰੂ ਹੋ ਰਹੇ ਪੰਜ ਦਿਨਾਂ ਦੇ ਸਰਕਾਰੀ ਦੌਰੇ 'ਤੇ ਨਵੀਂ ਦਿੱਲੀ ਪਹੁੰਚਣਗੇ। ਉਨ੍ਹਾਂ ਦੇ ਕੱਲ੍ਹ ਦੁਪਹਿਰ ਬਾਅਦ ਉਤਰਨ ਦੀ ਉਮੀਦ ਹੈ ਅਤੇ ਉਨ੍ਹਾਂ ਦੇ ਭਾਰਤ ਅੰਤਰਰਾਸ਼ਟਰੀ ਵਪਾਰ ਮੇਲੇ (ਆਈਆਈਟੀਐਫ) ਦਾ ਦੌਰਾ ਕਰਨ ਦੀ ਵੀ ਸੰਭਾਵਨਾ ਹੈ। ਆਪਣੀ ਫੇਰੀ ਦੌਰਾਨ, ਅਜ਼ੀਜ਼ੀ ਭਾਰਤੀ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਨ ਵਾਲੇ ਹਨ, ਖਾਸ ਕਰਕੇ ਵਪਾਰ ਅਤੇ ਵਣਜ ਨਾਲ ਸੰਬੰਧਿਤ । ਇਹ ਅਗਸਤ 2021 ਵਿਚ ਕਾਬੁਲ 'ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਸਰਕਾਰ ਵਲੋਂ ਭਾਰਤ ਦੇ ਉੱਚ ਪੱਧਰੀ ਦੌਰਿਆਂ ਵਿਚੋਂ ਇਕ ਹੈ।
ਇਸ ਤੋਂ ਪਹਿਲਾਂ, ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਮੌਲਵੀ ਅਮੀਰ ਖ਼ਾਨ ਮੁਤਾਕੀ ਨੇ ਅਕਤੂਬਰ 2025 ਵਿਚ ਭਾਰਤ ਦਾ 6 ਦਿਨਾਂ ਦੌਰਾ ਕੀਤਾ ਸੀ, ਜੋ ਕਿ 2021 ਵਿਚ ਕਾਬੁਲ 'ਤੇ ਕਬਜ਼ਾ ਕਰਨ ਤੋਂ ਬਾਅਦ ਨਵੀਂ ਦਿੱਲੀ ਅਤੇ ਤਾਲਿਬਾਨ ਸ਼ਾਸਨ ਵਿਚਕਾਰ ਸਭ ਤੋਂ ਉੱਚ ਪੱਧਰੀ ਗੱਲਬਾਤ ਸੀ।ਆਪਣੀ ਫੇਰੀ ਦੌਰਾਨ, ਮੁਤਾਕੀ ਨੇ ਕਿਹਾ ਕਿ ਭਾਰਤ ਅਤੇ ਅਫ਼ਗਾਨਿਸਤਾਨ ਆਰਥਿਕ ਸਹਿਯੋਗ ਨੂੰ ਵਧਾਉਣ ਦੇ ਉਦੇਸ਼ ਨਾਲ ਇਕ ਵਪਾਰ ਕਮੇਟੀ ਸਥਾਪਤ ਕਰਨ 'ਤੇ ਸਹਿਮਤ ਹੋਏ ਹਨ।
;
;
;
;
;
;
;
;
;