JALANDHAR WEATHER

ਕੋਈ ਸਿਆਸੀ ਬਿਆਨ ਨਹੀਂ ਦਿੱਤਾ ਜਾਣਾ ਚਾਹੀਦਾ - ਦਿੱਲੀ ਅੱਤਵਾਦੀ ਧਮਾਕੇ 'ਤੇ ਸਲਮਾਨ ਖੁਰਸ਼ੀਦ

ਨਵੀਂ ਦਿੱਲੀ , 18 ਨਵੰਬਰ (ਏਐਨਆਈ): ਕਾਂਗਰਸ ਨੇਤਾ ਅਤੇ ਭਾਰਤ ਦੇ ਸਾਬਕਾ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਦਿੱਲੀ ਅੱਤਵਾਦੀ ਧਮਾਕੇ ਨੂੰ "ਬਹੁਤ ਚਿੰਤਾ ਦਾ ਵਿਸ਼ਾ" ਕਿਹਾ ਅਤੇ ਕਿਹਾ ਕਿ ਕੋਈ ਸਿਆਸੀ ਬਿਆਨ ਨਹੀਂ ਦਿੱਤਾ ਜਾਣਾ ਚਾਹੀਦਾ, ਸਿਰਫ਼ ਉਹੀ ਕਿਹਾ ਜਾਣਾ ਚਾਹੀਦਾ ਹੈ ਜੋ ਦੇਸ਼ ਦੇ ਹਿੱਤ ਵਿਚ ਹੈ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸਲਮਾਨ ਖੁਰਸ਼ੀਦ ਨੇ ਕਿਹਾ, " ਮੇਰਾ ਮੰਨਣਾ ਹੈ ਕਿ ਇਹ ਇਕ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ ਅਤੇ ਸਿਰਫ਼ ਸਰਕਾਰੀ ਬੁਲਾਰੇ ਨੂੰ ਹੀ ਬੋਲਣਾ ਚਾਹੀਦਾ ਹੈ। ਇਹ ਦੇਸ਼ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ। 10 ਨਵੰਬਰ ਨੂੰ, ਦਿੱਲੀ ਦੇ ਲਾਲ ਕਿਲ੍ਹੇ ਨੇੜੇ ਇਕ ਧਮਾਕੇ ਵਿਚ 15 ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਮੁੱਖ ਦੋਸ਼ੀ ਕਸ਼ਮੀਰ ਨਿਵਾਸੀ ਡਾਕਟਰ ਉਮਰ ਉਨ ਨਬੀ, ਵਿਸਫੋਟਕ ਸਮੱਗਰੀ ਲੈ ਕੇ ਗੱਡੀ ਵਿਚ ਸੀ।
ਇਸ ਤੋਂ ਪਹਿਲਾਂ, ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਕਿਹਾ ਸੀ ਕਿ ਉਸ ਨੇ ਧਮਾਕੇ ਵਿਚ ਸ਼ਾਮਿਲ ਅੱਤਵਾਦੀ ਦੇ ਇਕ ਹੋਰ ਮੁੱਖ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਕਥਿਤ ਤੌਰ 'ਤੇ ਅੱਤਵਾਦੀ ਹਮਲੇ ਤੋਂ ਪਹਿਲਾਂ "ਡਰੋਨ ਨੂੰ ਸੋਧ ਕੇ ਅਤੇ ਰਾਕੇਟ ਬਣਾਉਣ ਦੀ ਕੋਸ਼ਿਸ਼ ਕਰਕੇ ਅੱਤਵਾਦੀ ਹਮਲੇ ਕਰਨ ਲਈ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਸੀ"।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ