JALANDHAR WEATHER

ਵਣ ਮਾਫ਼ੀਆ ਦੇ ਵਿਭਾਗ ਦੀ ਵੱਡੀ ਕਾਰਵਾਈ, ਦੋ ਗੱਡੀਆਂ ਖੈਰ ਬਰਾਮਦ

ਪਠਾਨਕੋਟ, 18 ਨਵੰਬਰ (ਵਿਨੋਦ)- ਜ਼ਿਲ੍ਹਾ ਪਠਾਨਕੋਟ ਵਿਚ ਵਣ ਮਾਫੀਆ ਵਲੋਂ ਲਗਾਤਾਰ ਖੈਰ ਅਤੇ ਹੋਰ ਬੂਟਿਆਂ ਦੀ ਨਜਾਇਜ਼ ਕਟਾਈ ਕੀਤੀ ਜਾ ਰਹੀ ਸੀ, ਜਿਸ ਦੇ ਚਲਦਿਆਂ ਵਣ ਵਿਭਾਗ ਵਲੋਂ ਪਿਛਲੀ ਰਾਤ ਨੂੰ ਮਾਧੋਪੁਰ ਡਿਫੈਂਸ ਰੋਡ ’ਤੇ ਦੋ ਗੱਡੀਆਂ ਨੂੰ ਕਾਬੂ ਕੀਤਾ, ਜਿਸ ਵਿਚੋਂ ਖੈਰ ਦੀ ਲੱਕੜੀ ਬਰਾਮਦ ਕੀਤੀ ਗਈ। ਰੇਂਜ ਅਫਸਰ ਪਠਾਨਕੋਟ ਬਰਿੰਦਰਜੀਤ ਸਿੰਘ ਨੇ ਦੱਸਿਆ ਕਿ ਰਾਤ ਦੇ 11- 12 ਦੇ ਦਰਮਿਆਨ ਉਹਨਾਂ ਦੀ ਟੀਮ ਵਲੋਂ ਸੂਚਨਾ ਦੇ ਆਧਾਰ ’ਤੇ ਵਣ ਮਾਫ਼ੀਆ ’ਤੇ ਕਾਰਵਾਈ ਕੀਤੀ ਗਈ। ਵਣ ਮਾਫੀਆ ਵਲੋਂ ਉਹਨਾਂ ਦੀ ਟੀਮ ਉੱਪਰ ਹਮਲਾ ਕਰ ਦਿੱਤਾ ਗਿਆ, ਜਿਸ ਦੇ ਬਚਾਅ ਵਿਚ ਉਨ੍ਹਾਂ ਵਲੋਂ ਹਵਾਈ ਫਾਇਰ ਕੀਤੇ ਗਏ। ਕਾਰਵਾਈ ਦੌਰਾਨ 10-12 ਲੋਕ ਸੀ, ਜੋ ਦੌੜ ਗਏ ਅਤੇ ਗੱਡੀਆਂ ਉੱਥੇ ਛੱਡ ਗਏ, ਦੋ ਗੱਡੀਆਂ ਖੈਰ ਦੀ ਲੱਕੜੀ ਨਾਲ ਭਰੀਆਂ ਹੋਈਆਂ ਬਰਾਮਦ ਹੋਈਆਂ ਹਨ, ਜਿਨਾਂ ਨੂੰ ਕਬਜ਼ੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ