ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 1 ਕਰੋੜੀ ਇਨਾਮੀ ਰਾਸ਼ੀ ਵਾਲਾ ਨਕਸਲੀ ਢੇਰ
ਅਮਰਾਵਤੀ, 18 ਨਵੰਬਰ - ਛੱਤੀਸਗੜ੍ਹ ਵਿਚ ਨਕਸਲੀਆਂ ਨੂੰ ਖਤਮ ਕਰਨ ਲਈ ਰਾਜ ਪੁਲਿਸ ਅਤੇ ਸੁਰੱਖਿਆ ਬਲਾਂ ਵਲੋਂ ਨਕਸਲੀਆਂ ਵਿਰੁੱਧ ਮੁਹਿੰਮ ਜਾਰੀ ਹੈ। ਅੱਜ ਸਵੇਰੇ 6 ਤੋਂ 7 ਵਜੇ ਦੇ ਵਿਚਕਾਰ ਛੱਤੀਸਗੜ੍ਹ-ਆਂਧਰਾ ਪ੍ਰਦੇਸ਼ ਸਰਹੱਦ 'ਤੇ ਇਕ ਮੁਕਾਬਲੇ ਵਿਚ ਇਕ ਖ਼ਤਰਨਾਕ ਨਕਸਲੀ, ਮਾੜਵੀ ਹਿੜਮਾ ਮਾਰਿਆ ਗਿਆ। ਆਂਧਰਾ ਪ੍ਰਦੇਸ਼ ਦੇ ਅੱਲੂਰੀ ਸੀਤਾਰਾਮਰਾਜੂ ਜ਼ਿਲ੍ਹੇ ਦੇ ਮੇਰੇਦੁਮਿਲੀ ਨੇੜੇ ਸਵੇਰੇ ਹੋਏ ਮੁਕਾਬਲੇ ਵਿਚ ਹਿੜਮਾ ਸਮੇਤ ਕੁੱਲ ਛੇ ਨਕਸਲੀ ਮਾਰੇ ਗਏ। ਉਸ ਦੀ ਪਤਨੀ, ਰਾਜੇ ਉਰਫ਼ ਰਾਜੱਕਾ ਵੀ ਮੁਕਾਬਲੇ ਵਿਚ ਮਾਰੀ ਗਈ। 1 ਕਰੋੜ ਰੁਪਏ ਦਾ ਇਨਾਮ ਰੱਖਣ ਵਾਲਾ ਬਦਨਾਮ ਨਕਸਲੀ ਮਾਧਵੀ ਸੁਰੱਖਿਆ ਬਲਾਂ 'ਤੇ ਹਥਿਆਰਬੰਦ ਹਮਲਿਆਂ ਦੇ ਕਈ ਮਾਮਲਿਆਂ ਵਿਚ ਲੋੜੀਂਦੇ ਚੋਟੀ ਦੇ ਨਕਸਲੀ ਕੈਡਰਾਂ ਵਿਚੋਂ ਇਕ ਸੀ। ਉਸ ਦੀ ਮੌਤ ਦੀ ਪੁਸ਼ਟੀ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉੱਚ ਅਧਿਕਾਰੀਆਂ ਨਾਲ ਇਕ ਮਹੱਤਵਪੂਰਨ ਮੀਟਿੰਗ ਕੀਤੀ। ਸੂਤਰਾਂ ਅਨੁਸਾਰ ਹਿੜਮਾ ਨੂੰ ਸੁਰੱਖਿਆ ਬਲਾਂ ਦੁਆਰਾ ਨਿਰਧਾਰਤ 30 ਨਵੰਬਰ, 2025 ਦੀ ਸਮਾਂ ਸੀਮਾ ਤੋਂ ਬਹੁਤ ਪਹਿਲਾਂ ਹੀ ਖਤਮ ਕਰ ਦਿੱਤਾ ਗਿਆ ਸੀ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਮਹੱਤਵਪੂਰਨ ਪ੍ਰਾਪਤੀ 'ਤੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਕਾਰਵਾਈ ਵਿਚ ਸ਼ਾਮਿਲ ਸਾਰੇ ਅਧਿਕਾਰੀਆਂ ਅਤੇ ਸੈਨਿਕਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਵਿਚ ਭਵਿੱਖ ਦੀ ਰਣਨੀਤੀ 'ਤੇ ਵੀ ਚਰਚਾ ਕੀਤੀ। ਇਸ ਮੀਟਿੰਗ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਸੀ ਕਿ ਮਾੜਮੀ ਹਿੜਮਾ ਦੀ ਹੱਤਿਆ ਤੋਂ ਬਾਅਦ ਨਕਸਲੀ ਸੰਗਠਨ ਵਿਚ ਕੋਈ ਨਵੀਂ ਲੀਡਰਸ਼ਿਪ ਉੱਭਰ ਨਾ ਸਕੇ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਰੋਕਿਆ ਜਾ ਸਕੇ।
;
;
;
;
;
;
;
;