JALANDHAR WEATHER

ਪੰਜਾਬ ਪੁਲਿਸ ਵਾਇਰਲ ਵੀਡੀਓ ਮਾਮਲਾ: ਡੀ.ਜੀ.ਪੀ. ਪੰਜਾਬ ਨੇ ਵੀਡੀਓ ਨੂੰ ਦੱਸਿਆ ਗਲਤ

ਚੰਡੀਗੜ੍ਹ, 18 ਨਵੰਬਰ- ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਟਵੀਟ ਕਰ ਕਿਹਾ ਕਿ ਮੀਡੀਆ ਵਿਚ ਵਾਇਰਲ ਹੋ ਰਹੀ ਵੀਡੀਓ ਨੂੰ ਗਲਤ ਤਰੀਕੇ ਨਾਲ ਪੰਜਾਬ ਪੁਲਿਸ ਨਾਲ ਜੋੜਿਆ ਜਾ ਰਿਹਾ ਹੈ ਅਤੇ ਇਹ ਪੰਜਾਬ ਵਿਚ ਰਿਕਾਰਡ ਨਹੀਂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਵਾਇਰਲ ਵੀਡੀਓ ਵਿਚ ਦਿਖਾਈ ਦੇਣ ਵਾਲੀ ਵਰਦੀ ਪੰਜਾਬ ਪੁਲਿਸ ਦੁਆਰਾ ਨਹੀਂ ਵਰਤੀ ਜਾਂਦੀ।

ਇਹ ਝੂਠੀ ਅਤੇ ਤੱਥਾਂ ਤੋਂ ਬਿਨਾਂ ਗਲਤ ਖ਼ਬਰ ਹੈ। ਕਿਰਪਾ ਕਰਕੇ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਤੱਥਾਂ ਦੀ ਜਾਂਚ ਕੀਤੀ ਜਾਵੇ ਅਤੇ ਅਫਵਾਹਾਂ ਜਾਂ ਗਲਤ ਜਾਣਕਾਰੀ ਨਾ ਫੈਲਾਈ ਜਾਵੇ।
ਦੱਸ ਦੇਈਏ ਕਿ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਹੱਥਕੜੀ ਪਾਏ ਇਕ ਨੌਜਵਾਨ ਭੰਗੜਾ ਪਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਕੁਝ ਸੁਰੱਖਿਆ ਕਰਮੀ ਉਸ ਨਾਲ ਖੜੇ ਦਿਖਾਈ ਦੇ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ