ਜ਼ਹਿਰੀਲੇ ਧੂੰਏਂ ਦੀ ਲਪੇਟ ਵਿਚ ਰਾਸ਼ਟਰੀ ਰਾਜਧਾਨੀ
ਨਵੀਂ ਦਿੱਲੀ, 18 ਨਵੰਬਰ- ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅਨੁਸਾਰ ਅੱਜ ਸਵੇਰੇ ਰਾਸ਼ਟਰੀ ਰਾਜਧਾਨੀ ਜ਼ਹਿਰੀਲੇ ਧੂੰਏਂ ਦੀ ਲਪੇਟ ਵਿਚ ਰਹੀ, ਜਿਸ ਵਿਚ ਔਸਤ ਹਵਾ ਗੁਣਵੱਤਾ ਸੂਚਕਾਂਕ (ਏਕਿਊਆਈ) ਸਵੇਰੇ 7 ਵਜੇ 341 ਸੀ, ਜੋ "ਬਹੁਤ ਮਾੜੀ" ਸ਼੍ਰੇਣੀ ਵਿਚ ਸੀ।
ਸੀ.ਪੀ.ਸੀ.ਬੀ. ਦੇ ਅੰਕੜਿਆਂ ਅਨੁਸਾਰ ਹਵਾ ਗੁਣਵੱਤਾ ਸੂਚਕਾਂਕ ਵਿਚ ਬੀਤੇ ਦਿਨ ਤੋਂ ਕੋਈ ਸੁਧਾਰ ਨਹੀਂ ਹੋਇਆ ਹੈ। ਜ਼ਹਿਰੀਲੇ ਧੂੰਏਂ ਦੀ ਇਕ ਮੋਟੀ ਪਰਤ ਨੇ ਦਿੱਲੀ ਦੇ ਕਈ ਖੇਤਰਾਂ ਨੂੰ ਘੇਰ ਲਿਆ।
ਸੀ.ਪੀ.ਸੀ.ਬੀ. ਦੇ ਅਨੁਸਾਰ ਧੌਲਾ ਕੁਆਂ ਵਿਚ ਹਵਾ ਦੀ ਗੁਣਵੱਤਾ ਸੂਚਾਂਕ 365 ਦਰਜ ਕੀਤਾ ਗਿਆ, ਇਸਨੂੰ "ਬਹੁਤ ਮਾੜੀ" ਸ਼੍ਰੇਣੀ ਵਿਚ ਸ਼੍ਰੇਣੀਬੱਧ ਕੀਤਾ ਗਿਆ ਹੈ, ਜਦੋਂ ਕਿ ਆਨੰਦ ਵਿਹਾਰ ਵਿਚ ਉਸੇ ਸ਼੍ਰੇਣੀ ਵਿਚ 381 ਦਾ ਹਵਾ ਗੁਣਵੱਤਾ ਸੂਚਾਂਕ ਦਰਜ ਕੀਤਾ।
ਗਾਜ਼ੀਪੁਰ ਖੇਤਰ ਵੀ ਧੂੰਏਂ ਵਿਚ ਢੱਕਿਆ ਹੋਇਆ ਸੀ, ਜਿਸ ਵਿਚ ਹਵਾ ਗੁਣਵੱਤਾ ਸੂਚਾਂਕ 345 ਤੱਕ ਪਹੁੰਚ ਗਿਆ, ਜੋ "ਬਹੁਤ ਮਾੜੀ" ਸ਼੍ਰੇਣੀ ਵਿਚ ਆਉਂਦਾ ਹੈ। ਸੀ.ਪੀ.ਸੀ.ਬੀ. ਦੇ ਅਨੁਸਾਰ ਅਕਸ਼ਰਧਾਮ ਵੀ "ਬਹੁਤ ਮਾੜੀ" ਸ਼੍ਰੇਣੀ ਵਿਚ ਰਿਹਾ ਕਿਉਂਕਿ ਇਸ ਖੇਤਰ ਵਿਚ ਹਵਾ ਗੁਣਵੱਤਾ ਸੂਚਾਂਕ 381 ਨੂੰ ਛੂਹ ਗਿਆ।
;
;
;
;
;
;
;
;
;