JALANDHAR WEATHER

ਦੁਬਈ ਏਅਰ ਸ਼ੋਅ ਭਾਰਤ ਦੇ ਆਤਮਨਿਰਭਰਤਾ ਦੇ ਸੰਕਲਪ ਨੂੰ ਦਰਸਾਉਂਦਾ ਹੈ: ਕੇਂਦਰੀ ਰਾਜ ਮੰਤਰੀ ਸੰਜੇ ਸੇਠ

ਦੁਬਈ [ਯੂਏਈ], 17 ਨਵੰਬਰ (ਏਐਨਆਈ): ਕੇਂਦਰੀ ਰੱਖਿਆ ਰਾਜ ਮੰਤਰੀ (ਐਮ.ਓ.ਐਸ.) ਸੰਜੇ ਸੇਠ ਨੇ ਦੁਬਈ ਏਅਰ ਸ਼ੋਅ 2025 ਵਿਚ ਇੰਡੀਆ ਪੈਵੇਲੀਅਨ ਦਾ ਉਦਘਾਟਨ ਕੀਤਾ। ਏਐਨਆਈ ਨਾਲ ਗੱਲ ਕਰਦੇ ਹੋਏ, ਸੰਜੇ ਸੇਠ ਨੇ ਕਿਹਾ ਕਿ ਭਾਰਤੀ ਪੈਵੇਲੀਅਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ "ਸਵਦੇਸ਼ੀ ਅਤੇ ਸਵੈ-ਨਿਰਭਰਤਾ" ਦੇ ਸੰਕਲਪ ਨੂੰ ਦਰਸਾਉਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 15 ਰੱਖਿਆ ਸਟਾਰਟ-ਅੱਪ ਨੇ ਇੰਡੀਆ ਪੈਵੇਲੀਅਨ ਵਿਚ ਆਪਣੇ ਉਪਕਰਨ ਸਥਾਪਤ ਕੀਤੇ ਹਨ।

"ਦੁਬਈ ਏਅਰ ਸ਼ੋਅ ਦਾ ਇੰਡੀਆ ਪੈਵੇਲੀਅਨ ਭਾਰਤ ਦੀਆਂ ਰੱਖਿਆ ਸਮਰੱਥਾਵਾਂ ਅਤੇ ਪ੍ਰਧਾਨ ਮੰਤਰੀ ਦੇ ਸਵਦੇਸ਼ੀ ਅਤੇ ਸਵੈ-ਨਿਰਭਰਤਾ ਦੇ ਸੰਕਲਪ ਨੂੰ ਦਰਸਾਉਂਦਾ ਹੈ। ਦੁਨੀਆ ਆਪਣੀਆਂ ਰੱਖਿਆ ਸਮਰੱਥਾਵਾਂ ਲਈ ਭਾਰਤ ਵੱਲ ਦੇਖ ਰਹੀ ਹੈ। ਦੁਨੀਆ ਨੇ 'ਆਪ੍ਰੇਸ਼ਨ ਸੰਧੂਰ' ਦੌਰਾਨ ਸਾਡੀ ਸਵਦੇਸ਼ੀ ਤਾਕਤ ਦੇਖੀ। ਦੁਨੀਆ ਸਾਡੀਆਂ ਰੱਖਿਆ ਸਮਰੱਥਾਵਾਂ, ਸਟਾਰਟਅੱਪਸ ਅਤੇ ਸਾਡੇ ਨਿੱਜੀ ਖਿਡਾਰੀਆਂ ਨੂੰ ਦੇਖ ਰਹੀ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ