JALANDHAR WEATHER

ਨੌਜਵਾਨ ਨੇ ਚੁੱਕਿਆ ਖ਼ਤਰਨਾਕ ਕਦਮ , ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ

ਗੁਰੂ ਹਰ ਸਹਾਏ ,17 ਨਵੰਬਰ (ਕਪਿਲ ਕੰਧਾਰੀ) - ਅੱਜ ਗੁਰੂ ਹਰ ਸਹਾਏ ਵਿਖੇ ਉਸ ਸਮੇਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਜਦ ਇਕ ਨੌਜਵਾਨ ਵਲੋਂ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ । ਪ੍ਰਾਪਤ ਜਾਣਕਾਰੀ ਅਨੁਸਾਰ ਦਿਨੇਸ਼ ਕੁਮਾਰ ਪੁੱਤਰ ਅਜੀਤ ਰਾਏ ਜਿਸ ਦੀ ਉਮਰ ਕਰੀਬ 40 ਸਾਲ ਸੀ ਜੋ ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਮੈਡੀਕਲ ਸਟੋਰ ਦਾ ਕੰਮ ਕਰਦਾ ਸੀ। ਇਸ ਥਾਂ 'ਤੇ ਹੀ ਬੈਕ ਸਾਈਡ ਵਾਲੀ ਗਲੀ 'ਚ ਰਹਿੰਦਾ ਸੀ। ਦਿਨੇਸ਼ ਕੁਮਾਰ ਬੀਤੀ ਦੇਰ ਰਾਤ ਨੂੰ ਜਦ ਆਪਣੇ ਘਰ ਆਇਆ ਤਾਂ ਆਪਣੇ ਕਮਰੇ ਵਿਚ ਜਾ ਕੇ ਸੌਂ ਗਿਆ। ਜਦ ਸਵੇਰੇ ਪਰਿਵਾਰਿਕ ਮੈਂਬਰਾਂ ਨੇ ਉਸ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਪਰਿਵਾਰਕ ਮੈਂਬਰਾਂ ਨੇ ਜਦੋਂ ਦੇਖਿਆ ਤਾਂ ਦਿਨੇਸ਼ ਕੁਮਾਰ ਕਮਰੇ ਦੀ ਛੱਤ 'ਤੇ ਲੱਗੇ ਪੱਖੇ ਨਾਲ ਲਟਕ ਰਿਹਾ ਸੀ। ਦਿਨੇਸ਼ ਦੀ ਮੌਤ ਤੋਂ ਬਾਦ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਮ੍ਰਿਤਕ ਨੌਜਵਾਨ ਵਿਆਹਿਆ ਹੋਇਆ ਸੀ ਉਸ ਦੇ 2 ਬੱਚੇ ਹਨ । ਥਾਣਾ ਮੁਖੀ ਗੁਰਜੰਟ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਮ੍ਰਿਤਕ ਦਿਨੇਸ਼ ਕੁਮਾਰ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ