ਐਨ.ਆਈ.ਏ. ਨੇ ਦਿੱਲੀ ਧਮਾਕੇ ਦੇ ਦੋਸ਼ੀ ਦੇ ਦੂਜੇ ਸਾਥੀ ਨੂੰ ਕਸ਼ਮੀਰ ਤੋਂ ਕੀਤਾ ਗ੍ਰਿਫ਼ਤਾਰ
ਨਵੀਂ ਦਿੱਲੀ ,17 ਨਵੰਬਰ (ਏਐਨਆਈ): ਦਿੱਲੀ ਕਾਰ ਬੰਬ ਧਮਾਕੇ ਦੇ ਮਾਮਲੇ ਵਿਚ ਇਕ ਹੋਰ ਮਹੱਤਵਪੂਰਨ ਸਫਲਤਾ ਵਿਚ, ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਕਿਹਾ ਕਿ ਧਮਾਕੇ ਵਿਚ ਸ਼ਾਮਿਲ ਅੱਤਵਾਦੀ ਦੇ ਇਕ ਹੋਰ ਮੁੱਖ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨੇ ਅੱਤਵਾਦੀ ਹਮਲੇ ਤੋਂ ਪਹਿਲਾਂ ਕਥਿਤ ਤੌਰ 'ਤੇ "ਡਰੋਨਾਂ ਨੂੰ ਸੋਧ ਕੇ ਅਤੇ ਰਾਕੇਟ ਬਣਾਉਣ ਦੀ ਕੋਸ਼ਿਸ਼ ਕਰਕੇ ਅੱਤਵਾਦੀ ਹਮਲੇ ਕਰਨ ਲਈ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਸੀ"। ਜਸਿਰ ਬਿਲਾਲ ਵਾਨੀ ਉਰਫ਼ ਦਾਨਿਸ਼, ਜੋ ਕਿ ਇਕ ਕਸ਼ਮੀਰੀ ਨਿਵਾਸੀ ਵੀ ਹੈ, ਨੂੰ ਐਨ.ਆਈ.ਏ.ਦੀ ਇਕ ਟੀਮ ਦੁਆਰਾ ਜੰਮੂ ਅਤੇ ਕਸ਼ਮੀਰ ਦੇ ਸ਼੍ਰੀਨਗਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜੋ ਇਸ ਮਾਮਲੇ 'ਚ ਵਾਦੀ ਵਿਚ ਸੀ। ਐਨ.ਆਈ.ਏ.ਨੇ ਕਿਹਾ ਕਿ ਉਸ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ "ਜਸਿਰ ਨੇ ਕਥਿਤ ਤੌਰ 'ਤੇ ਘਾਤਕ ਕਾਰ ਬੰਬ ਧਮਾਕੇ ਤੋਂ ਪਹਿਲਾਂ ਡਰੋਨਾਂ ਨੂੰ ਸੋਧ ਕੇ ਅਤੇ ਰਾਕੇਟ ਬਣਾਉਣ ਦੀ ਕੋਸ਼ਿਸ਼ ਕਰਕੇ ਅੱਤਵਾਦੀ ਹਮਲੇ ਕਰਨ ਲਈ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਸੀ, ਜਿਸ ਵਿਚ 15 ਲੋਕ ਮਾਰੇ ਗਏ ਸਨ ਅਤੇ 30 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ।
ਐਨ.ਆਈ.ਏ. ਅਨੁਸਾਰ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕਾਜ਼ੀਗੁੰਡ ਦਾ ਰਹਿਣ ਵਾਲਾ ਜਸੀਰ, ਹਮਲੇ ਪਿੱਛੇ ਇਕ ਸਰਗਰਮ ਸਹਿ-ਸਾਜ਼ਿਸ਼ਕਰਤਾ ਸੀ ਅਤੇ ਉਸ ਨੇ ਅੱਤਵਾਦੀ ਉਮਰ ਉਨ ਨਬੀ ਨਾਲ ਮਿਲ ਕੇ ਉਸ ਅੱਤਵਾਦੀ ਕਤਲੇਆਮ ਦੀ ਯੋਜਨਾ ਬਣਾਉਣ ਲਈ ਕੰਮ ਕੀਤਾ ਸੀ ।
;
;
;
;
;
;
;
;