JALANDHAR WEATHER

ਬੰਗਾ ਬੱਸ ਅੱਡੇ ਨਜ਼ਦੀਕ ਅਣਪਛਾਤੇ ਵਿਅਕਤੀਆਂ ਵਲੋਂ ਅੰਨ੍ਹੇ ਵਾਹ ਚਲਾਈਆਂ ਗੋਲੀਆਂ, ਪੰਜ ਜ਼ਖ਼ਮੀ

ਨਵਾਂਸ਼ਹਿਰ , 17 ਨਵੰਬਰ ( ਜਸਬੀਰ ਸਿੰਘ ਨੂਰਪੁਰ,ਕੁਲਦੀਪ ਸਿੰਘ ਪਾਬਲਾ  ) - ਬੰਗਾ ਬੱਸ ਸਟੈਂਡ ਵਿਚ ਦਿਨ-ਦਿਹਾੜੇ ਅਣਪਛਾਤੇ ਵਿਅਕਤੀਆਂ ਵਲੋਂ ਅੰਨ੍ਹੇ ਵਾਹ ਗੋਲੀਆਂ ਚਲਾਈਆਂ ਗਈਆਂ , ਜਿਸ ਦੌਰਾਨ 5 ਵਿਅਕਤੀ ਜੋ ਕਿ ਸਕਾਰਪੀਓ ਗੱਡੀ ਵਿਚ ਸਵਾਰ ਮਨਦੀਪ ਸਿੰਘ ਵਾਸੀ ਕਰਿਆਮ,ਸੂਜਲ ਵਾਸੀ ਭਰੋਮਜਾਰਾ,ਰਿੰਪਲ ਵਾਸੀ ਪੂੰਨੀਆ, ਹਰਪ੍ਰੀਤ ਸਿੰਘ ਵਾਸੀ ਖਾਨਖਾਨਾ ਤੇ ਸਾਹਿਲ ਪੁੱਤਰ ਸੁਖਵੀਰ ਸਿੰਘ ਵਾਸੀ ਬੰਗਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਵਲੋਂ ਉਨ੍ਹਾਂ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਉਨ੍ਹਾਂ ਨੂੰ ਡੀ. ਐਮ. ਸੀ. ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ । ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਦੁਪਹਿਰ ਬਾਅਦ ਬੰਗਾ ਦੇ ਬੱਸ ਅੱਡੇ ਕੋਲ ਦਿਨ ਦਿਹਾੜੇ ਵਾਪਰੀ। ਵਰਨਣ ਯੋਗ ਹੈ ਕਿ ਥਾਣਾ ਸਿਟੀ ਬੰਗਾ ਤੋਂ ਮਹਿਜ 200 ਮੀਟਰ ਦੀ ਦੂਰੀ 'ਤੇ ਇਹ ਘਟਨਾ ਵਾਪਰੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ