ਭਾਰਤ ਬੰਗਲਾਦੇਸ਼ ਦੇ ਲੋਕਾਂ ਦੇ ਸਰਵੋਤਮ ਹਿੱਤਾਂ ਲਈ ਵਚਨਬੱਧ ਹੈ - ਵਿਦੇਸ਼ ਮੰਤਰਾਲਾ
ਨਵੀਂ ਦਿੱਲੀ , 17 ਨਵੰਬਰ (ਏਐਨਆਈ): ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਨੇ ਬੰਗਲਾਦੇਸ਼ ਦੇ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ ਦੁਆਰਾ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਬਾਰੇ ਐਲਾਨੇ ਗਏ ਫ਼ੈਸਲੇ 'ਤੇ ਕਿਹਾ ਹੈ ਕਿ ਭਾਰਤ - ਬੰਗਲਾਦੇਸ਼ ਦੇ ਲੋਕਾਂ ਦੇ ਸਰਵੋਤਮ ਹਿੱਤਾਂ ਲਈ ਵਚਨਬੱਧ ਹੈ। ਵਿਦੇਸ਼ ਮੰਤਰਾਲੇਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਹਮੇਸ਼ਾ ਸਾਰੇ ਹਿੱਸੇਦਾਰਾਂ ਨਾਲ ਰਚਨਾਤਮਕ ਤੌਰ 'ਤੇ ਗੱਲਬਾਤ ਕਰੇਗਾ। ਬਿਆਨ ਵਿਚ ਕਿਹਾ ਗਿਆ ਹੈ, "ਭਾਰਤ ਨੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਬਾਰੇ "ਬੰਗਲਾਦੇਸ਼ ਦੇ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ" ਦੁਆਰਾ ਐਲਾਨੇ ਗਏ ਫ਼ੈਸਲੇ ਨੂੰ ਨੋਟ ਕੀਤਾ ਹੈ। ਇਕ ਨਜ਼ਦੀਕੀ ਗੁਆਂਢੀ ਹੋਣ ਦੇ ਨਾਤੇ, ਭਾਰਤ ਬੰਗਲਾਦੇਸ਼ ਦੇ ਲੋਕਾਂ ਦੇ ਸਰਵੋਤਮ ਹਿੱਤਾਂ ਲਈ ਵਚਨਬੱਧ ਹੈ, ਜਿਸ ਵਿਚ ਉਸ ਦੇਸ਼ ਵਿਚ ਸ਼ਾਂਤੀ, ਲੋਕਤੰਤਰ, ਸ਼ਮੂਲੀਅਤ ਅਤੇ ਸਥਿਰਤਾ ਸ਼ਾਮਿਲ ਹੈ।
ਅਸੀਂ ਇਸ ਉਦੇਸ਼ ਲਈ ਹਮੇਸ਼ਾ ਸਾਰੇ ਹਿੱਸੇਦਾਰਾਂ ਨਾਲ ਰਚਨਾਤਮਕ ਤੌਰ 'ਤੇ ਗੱਲਬਾਤ ਕਰਾਂਗੇ।" ਬੰਗਲਾਦੇਸ਼ ਦੀ ਇਕ ਅਦਾਲਤ ਨੇ ਸੋਮਵਾਰ ਦੁਪਹਿਰ ਨੂੰ ਬਰਖ਼ਾਸਤ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਜੁਲਾਈ-ਅਗਸਤ ਵਿਚ ਹੋਏ ਵਿਦਰੋਹ ਦੌਰਾਨ "ਮਨੁੱਖਤਾ ਵਿਰੁੱਧ ਅਪਰਾਧ" ਕਰਨ ਦਾ ਦੋਸ਼ੀ ਪਾਇਆ। ਸਥਾਨਕ ਮੀਡੀਆ ਨੇ ਰਿਪੋਰਟ ਦਿੱਤੀ ਕਿ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ-1 ਨੇ ਹਸੀਨਾ ਨੂੰ ਮੌਤ ਦੀ ਸਜ਼ਾ ਸੁਣਾਈ ਹੈ।
;
;
;
;
;
;
;
;