JALANDHAR WEATHER

ਸੜਕ ਨਿਰਮਾਣ 'ਚ ਘਟੀਆ ਮਟੀਰੀਅਲ ਵਰਤਣ ਦੇ ਦੋਸ਼ 'ਚ ਜੇ.ਈ. ਬਰਖ਼ਾਸਤ

ਮਾਨਸਾ, 17 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸੜਕ ਨਿਰਮਾਣ ’ਚ ਘਟੀਆ ਮਟੀਰੀਅਲ ਵਰਤਣ ਦੇ ਦੋਸ਼ 'ਚ ਜਿੱਥੇ ਮੰਡੀਕਰਨ ਬੋਰਡ ਦੇ ਜੂਨੀਅਰ ਇੰਜੀਨੀਅਰ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ , ਉੱਥੇ ਐਸ.ਡੀ.ਓ. ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਕਾਰਵਾਈ ਮੁੱਖ ਮੰਤਰੀ ਵਲੋਂ ਸੜਕ ਨਿਰਮਾਣ ਲਈ ਗਠਿਤ ਕੀਤੇ ਉੱਡਣ ਦਸਤੇ ਵਲੋਂ ਕੀਤੀ ਜਾਂਚ ਦੇ ਆਧਾਰ 'ਤੇ ਹੋਈ ਹੈ। ਕਾਬਲੇ-ਗ਼ੌਰ ਰਹੇ ਮਾਰਕਿਟ ਕਮੇਟੀ ਭੀਖੀ ਅਧੀਨ ਆਉਂਦੇ ਪਿੰਡ ਅਨੂਪਗੜ੍ਹ-ਮਾਖਾ ਚਹਿਲਾਂ ਤੋਂ ਰੱਲਾ ਸੰਪਰਕ ਸੜਕ 'ਤੇ ਮਾੜੀ ਸਮੱਗਰੀ ਵਰਤਣ ਦੀ ਵੀਡੀਓ ਕਾਂਗਰਸ ਆਗੂ ਤੇ ਸਾਬਕਾ ਸਰਪੰਚ ਚਰਨਜੀਤ ਸਿੰਘ ਮਾਖਾ ਵਲੋਂ ਸੋਸ਼ਲ ਮੀਡੀਆ 'ਤੇ ਪਾਈ ਗਈ ਸੀ, ਜਿਸ ਨੂੰ 750 ਤੋਂ ਵਧੇਰੇ ਲੋਕਾਂ ਵਲੋਂ ਸ਼ੇਅਰ ਕੀਤਾ ਗਿਆ ਸੀ ਅਤੇ ਹਜ਼ਾਰਾਂ ਟਿੱਪਣੀਆਂ ਹੋਈਆਂ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ