JALANDHAR WEATHER

ਪੰਜਾਬ ਯੂਨੀਵਰਸਿਟੀ ਹੈ ਸਾਡੀ ਵਿਰਾਸਤ- ਮੁੱਖ ਮੰਤਰੀ ਮਾਨ

ਨਵੀਂ ਦਿੱਲੀ, 18 ਨਵੰਬਰ-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਅੱਜ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਉੱਤਰੀ ਜ਼ੋਨਲ ਕੌੰਸਲ ਦੀ ਮੀਟਿੰਗ ਵਿਚ ਮੇਰੇ ਵਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਗੇ ਪੰਜਾਬ ਦਾ ਪੱਖ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਮੁੱਦਿਆਂ ’ਤੇ ਸਥਿਤੀ ਜਿਉਂ ਦੀ ਤਿਉਂ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਾਣੀਆਂ ਦੇ ਮੁੱਦੇ ’ਤੇ ਵੀ ਮੈਂ ਆਪਣਾ ਪੱਖ ਰੱਖਿਆ ਹੈ ਤੇ ਪੰਜਾਬ ਦਾ ਕੋਈ ਵੀ ਹੱਕ ਮਰਨ ਨਹੀਂ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਮੀਟਿੰਗ ਵਿਚ 28 ਮੁੱਦਿਆਂ ’ਤੇ ਚਰਚਾ ਹੋਈ, ਜਿਨ੍ਹਾਂ ਵਿਚੋਂ 11 ਮੁੱਦੇ ਪਾਣੀ ਨਾਲ ਸੰਬੰਧਿਤ ਸਨ ਤੇ ਸਾਰੇ ਹੀ ਪੰਜਾਬ ਦੇ ਖ਼ਿਲਾਫ਼ ਸਨ। ਉਨ੍ਹਾਂ ਕਿਹਾ ਕਿ ਰਾਵੀ, ਬਿਆਸ ਦੇ ਪਾਣੀ ਦਾ ਹਰਿਆਣਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਅਸੀਂ ਮਨੁੱਖਤਾ ਦੇ ਆਧਾਰ ’ਤੇ ਉਨ੍ਹਾਂ ਨੂੰ ਪਾਣੀ ਦਿੱਤਾ। ਉਨ੍ਹਾਂ ਕਿਹਾ ਕਿ ਗੁਆਂਡੀ ਸਾਡੇ ਕੋਲੋਂ ਪਾਣੀ ਤੇ ਚੰਡੀਗੜ੍ਹ ਮੰਗ ਰਹੇ ਹਨ। ਪੰਜਾਬ ਯੂਨੀਵਰਸਿਟੀ ਬਾਰੇ ਉਨ੍ਹਾਂ ਕਿਹਾ ਕਿ ਇਹ ਸਾਡੇ ਪੰਜਾਬ ਦੀ ਵਿਰਾਸਤ ਹੈ ਤੇ ਹਰਿਆਣਾ ਆਪ ਇਸ ਵਿਚੋਂ ਬਾਹਰ ਹੋਇਆ ਸੀ। ਉਨ੍ਹਾਂ ਅੱਗੇ ਕਿਹਾ ਕਿ ਅੱਜ ਗਲਤ ਨੀਤੀਆਂ ਕਾਰਨ ਵਿਦਿਆਰਥੀ ਪੜਨ ਦੀ ਥਾਂ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਏ ਹਨ। 

ਉਨ੍ਹਾਂ ਕਿਹਾ ਕਿ ਹਿਮਾਚਲ ਬੇਵਜ੍ਹਾ ਚੰਡੀਗੜ੍ਹ ’ਚੋਂ ਹਿੱਸਾ ਮੰਗ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਹੜ੍ਹਾਂ ਸਮੇਂ ਕਿਸੇ ਨੂੰ ਪਾਣੀ ਨਹੀਂ ਚਾਹੀਦਾ ਸੀ ਤੇ ਹੁਣ ਸਾਰੇ ਇਸ ’ਤੇ ਆਪਣਾ ਹੱਕ ਜਮਾ ਰਹੇ ਹਨ।

ਧੂੰਏਂ ਨੂੰ ਪੰਜਾਬ ਤੋਂ ਦਿੱਲੀ ਤੱਕ 10 ਦਿਨਾਂ ਵਿਚ ਪੁੱਜਣ ਲਈ ਉੱਤਰ ਤੋਂ ਦੱਖਣ ਵੱਲ 30 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲਣੀ ਚਾਹੀਦੀ ਹੈ, ਜੋ ਕਦੇ ਨਹੀਂ ਹੁੰਦਾ। ਦਿੱਲੀ ਤੋਂ ਆਉਣ ਵਾਲਾ ਧੂੰਆਂ ਕਨਾਟ ਪਲੇਸ ਦੇ ਉੱਪਰ ਹੀ ਰੁੱਕ ਜਾਂਦਾ ਹੈ, ਇਹ ਕਿਹੋ ਜਿਹਾ ਮਜ਼ਾਕ ਹੈ। ਹਰਿਆਣਾ, ਰਾਜਸਥਾਨ ਅਤੇ ਉਤਰ ਪ੍ਰਦੇਸ਼ ਦਿੱਲੀ ਦੇ ਗੁਆਂਢੀ ਹਨ ਅਤੇ ਦਿੱਲੀ ਦਾ ਆਪਣਾ ਪ੍ਰਦੂਸ਼ਣ ਵੀ, ਪੰਜਾਬ ਵਿਚ ਝੋਨੇ ਦੀ ਪਰਾਲੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਦਿੱਲੀ ਦਾ ਹਵਾ ਗੁਣਵੱਤਾ ਸੂਚਾਂਕ 400 ਤੱਕ ਪੁੱਜ ਗਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ