ਗੱਡੀਆਂ ਦੀ ਆਪਸੀ ਟੱਕਰ ਵਿਚ ਦੋ ਦੀ ਮੌਤ
ਤਪਾ ਮੰਡੀ, (ਸੰਗਰੂਰ) 18 ਨਵੰਬਰ (ਵਿਜੇ ਸ਼ਰਮਾ)- ਤਪਾ ਤੋਂ ਭਦੌੜ ਰੋਡ ’ਤੇ ਤਪਾ ਤੋਂ ਕੁੱਝ ਦੂਰੀ ’ਤੇ ਦੋ ਗੱਡੀਆਂ ਦੀ ਟੱਕਰ ਵਿਚ ਦੋ ਜਣਿਆਂ ਦੀ ਮੌਤ ਅਤੇ ਕੁਝ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਮੌਕੇ ਡੀ.ਐਸ.ਪੀ. ਗੁਰਵਿੰਦਰ ਸਿੰਘ ਅਤੇ ਥਾਣਾ ਇੰਚਾਰਜ ਸ਼ਰੀਫ ਖਾਨ ਮੌਕੇ ’ਤੇ ਪਹੁੰਚੇ। ਥਾਣਾ ਇੰਚਾਰਜ ਸ਼ਰੀਫ ਖਾਨ ਨੇ ਦੱਸਿਆ ਕਿ ਤੇਜ ਰਫ਼ਤਾਰ ਦੇ ਹੋਣ ਕਰਕੇ ਵਰਨਾ ਗੱਡੀ ਵਲੋਂ ਸਾਹਮਣੇ ਤੋਂ ਆ ਰਹੀ ਇਕ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ।
;
;
;
;
;
;
;
;
;