ਜੰਡਿਆਲਾ ਗੁਰੂ ਪੁਲਿਸ ਨੇ 'ਕਾਸੋ ਆਪ੍ਰੇਸ਼ਨ' ਦੌਰਾਨ ਕੈਪਸੂਲ ਅਤੇ ਹੈਰੋਇਨ ਸਮੇਤ 6 ਗ੍ਰਿਫ਼ਤਾਰ
ਜੰਡਿਆਲਾ ਗੁਰੂ , 18 ਨਵੰਬਰ (ਪ੍ਰਮਿੰਦਰ ਸਿੰਘ ਜੋਸਨ ) - ਡੀ. ਜੀ. ਪੀ. ਪੰਜਾਬ ਦੀਆਂ ਹਿਦਾਇਤਾਂ ਤੇ ਜੰਡਿਆਲਾ ਗੁਰੂ ਪੁਲਿਸ ਨੇ ਡੀ. ਐਸ. ਪੀ. ਰਵਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਕੀਤੇ 'ਕਾਸੋ ਆਪ੍ਰੇਸ਼ਨ' ਦੌਰਾਨ ਵੱਖ-ਵੱਖ ਟੀਮਾਂ ਬਣਾ ਕੇ ਜੰਡਿਆਲਾ ਗੁਰੂ ਦੇ ਵੱਖ-ਵੱਖ ਮੁਹੱਲਿਆਂ ’ਚ ਤਲਾਸ਼ੀ ਦੌਰਾਨ 6 ਵਿਅਕਤੀਆਂ ਕੋਲੋਂ 200 ਕੈਪਸੂਲ ਅਤੇ 81 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਡੀ. ਐਸ. ਪੀ. ਜੰਡਿਆਲਾ ਗੁਰੂ ਰਵਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਗੁਆਂਢੀ ਮੁਲਕ ਵਲੋਂ ਨਸ਼ਿਆਂ ਦੀ ਖੇਪ ਆ ਰਹੀ ਹੈ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਗ਼ਲਤ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਸਖ਼ਤੀ ਨਾਲ ਠੱਲ੍ਹ ਪਾਈ ਜਾ ਰਹੀ ਹੈ ।
ਡੀ. ਐਸ. ਪੀ. ਰਵਿੰਦਰ ਸਿੰਘ ਨੇ ਦੱਸਿਆ ਕਿ ਜੰਡਿਆਲਾ ਗੁਰੂ ਵਿਚ ਜਿੰਨੀਆਂ ਵੀ ਫਿਰੌਤੀ ਮੰਗਣ ਦੀਆਂ ਵਾਰਦਾਤਾਂ ਹੋਈਆਂ ਹਨ, ਉਨ੍ਹਾਂ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
;
;
;
;
;
;
;
;
;