ਰਾਜਪੁਰਾ- ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ ਵਨ ਸਾਈਡ ਸਵੇਰੇ 10 ਵਜੇ ਖੋਲ੍ਹਿਆ ਜਾਵੇਗਾ
ਰਾਜਪੁਰਾ , 18 ਨਵੰਬਰ : ਰਾਜਪੁਰਾ- ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ ਵਨ ਸਾਈਡ ਸਵੇਰੇ 10 ਵਜੇ ਖੋਲ੍ਹ ਦਿੱਤਾ ਜਾਵੇਗਾ ਅਤੇ ਸੜਕਾਂ ਆਵਾਜਾਈ ਬਹਾਲ ਕਰ ਦਿੱਤੀ ਜਾਵੇਗੀ। ਵਨ ਸਾਈਡ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਥੋੜੀ ਜਾਮ ਤੋਂ ਰਾਹਤ ਮਿਲੇਗੀ। ਇਸ ਦੀ ਜਾਣਕਾਰੀ ਵਨੀਤ ਐੱਨ.ਐਚ ਏ.ਈ. ਵਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਗਈ। ਵਨੀਤ ਐਨ. ਐਚ. ਏ. ਈ. ਸਾਈਡ ਇੰਜੀਨੀਅਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਡਾ ਸੜਕ ਦਾ ਕੰਮ ਇਕ ਤਰਫਾ ਅੱਜ ਰਾਤ ਨੂੰ ਪੂਰਾ ਹੋ ਜਾਵੇਗਾ ਅਤੇ ਸਵੇਰੇ 10 ਵਜੇ ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ ਕਾਰਾਂ ਬੱਸਾਂ ਲਈ ਰਸਤਾ ਖੋਲ੍ਹ ਦਿੱਤਾ ਜਾਵੇਗਾ ਅਤੇ ਦੂਸਰੇ ਸਾਈਡ ਦੀ ਸੜਕ ਵੀ ਜਲਦੀ ਤਿਆਰ ਕਰ ਦਿੱਤੀ ਜਾਵੇਗੀ , ਜਿਸ ਦੇ ਨਾਲ ਸ਼ਹਿਰ ਵਾਸੀਆਂ ਨੂੰ ਰਾਹਤ ਮਿਲੇਗੀ।
;
;
;
;
;
;
;
;
;