JALANDHAR WEATHER

ਸਿੱਖਿਆ ਬੋਰਡ ਵਲੋਂ 10ਵੀਂ ਅਤੇ 12ਵੀਂ ਸ਼੍ਰੇਣੀ ਲਈ ਪ੍ਰਸ਼ਨ ਪੱਤਰ ਤਿਆਰ ਕਰਨ ਤੇ ਮੁਲਾਂਕਣ ਬੋਰਡ ਵਲੋਂ ਖ਼ੁਦ ਕਰਨ ਦਾ ਫ਼ੈਸਲਾ

ਐੱਸ. ਏ. ਐੱਸ. ਨਗਰ, 18 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਚੇਅਰਮੈਨ ਡਾ. ਅਮਰਪਾਲ ਸਿੰਘ, ਸੇਵਾ ਮੁਕਤ ਆਈ.ਏ.ਐਸ. ਦੀ ਅਗਵਾਈ 'ਚ ਹੋਈ ਅਕਾਦਮਿਕ ਕੌਂਸਲ ਦੀ ਮੀਟਿੰਗ ਵਿਚ ਕੰਪਿਊਟਰ ਸਾਇੰਸ ਵਿਸ਼ੇ ਦੇ 10ਵੀਂ ਅਤੇ 12ਵੀਂ ਸ਼੍ਰੇਣੀ ਲਈ ਪ੍ਰਸ਼ਨ ਪੱਤਰ ਤਿਆਰ ਕਰਨ ਅਤੇ ਮੁਲਾਂਕਣ ਹੁਣ ਬੋਰਡ ਵਲੋਂ ਖ਼ੁਦ ਹੀ ਕਰਨ ਦਾ ਫ਼ੈਸਲਾਲਿਆ ਗਿਆ ਹੈ, ਜਦੋਂ ਕਿ ਪਹਿਲਾਂ ਪ੍ਰਸ਼ਨ ਪੱਤਰ ਤਿਆਰ ਕਰਨ ਅਤੇ ਮੁਲਾਂਕਣ ਦਾ ਕੰਮ ਸਕੂਲ ਪੱਧਰ 'ਤੇ ਹੀ ਕੀਤਾ ਜਾਂਦਾ ਸੀ। ਹੁਣ ਪ੍ਰੈਕਟੀਕਲ ਪ੍ਰੀਖਿਆ ਬਾਹਰੀ ਪ੍ਰੀਖਿਅਕਾਂ ਦੁਆਰਾ ਲਈ ਜਾਵੇਗੀ ਤਾਂ ਜੋ ਇਮਤਿਹਾਨ ਲੈਣ ਦੇ ਅਸਲ ਉਦੇਸ਼ ਨੂੰ ਸੁਨਿਸ਼ਚਿਤ ਕੀਤਾ ਜਾ ਸਕੇ ਅਤੇ ਮੁਲਾਂਕਣ ਦੇ ਉੱਚ ਮਿਆਰ ਨੂੰ ਵੀ ਕਾਇਮ ਰੱਖਿਆ ਜਾ ਸਕੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ