ਪਾਕਿਸਤਾਨੀ ਫ਼ੌਜ ਨੇ ਅੱਤਵਾਦ ਵਿਰੋਧੀ ਕਾਰਵਾਈਆਂ ਵਿਚ 15 ਟੀ.ਟੀ.ਪੀ. ਮੈਂਬਰਾਂ ਨੂੰ ਮਾਰਿਆ
ਇਸਲਾਮਾਬਾਦ, 18 ਨਵੰਬਰ - ਪਾਕਿਸਤਾਨੀ ਫ਼ੌਜ ਨੇ ਐਲਾਨ ਕੀਤਾ ਹੈ ਕਿ ਖੈਬਰ ਪਖਤੂਨਖਵਾ ਸੂਬੇ ਵਿਚ ਕੀਤੇ ਗਏ ਦੋ ਵੱਖ-ਵੱਖ ਫ਼ੌਜ ਕਾਰਵਾਈਆਂ ਵਿਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ 15 ਮੈਂਬਰ ਮਾਰੇ ਗਏ। ਮਰਨ ਵਾਲਿਆਂ ਵਿਚ ਟੀ.ਟੀ.ਪੀ. ਦੇ ਮੁੱਖ ਕਮਾਂਡਰਾਂ ਵਿਚੋਂ ਇਕ ਆਲਮ ਮਹਿਸੂਦ ਵੀ ਸ਼ਾਮਿਲ ਸੀ। ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ.ਐਸ.ਪੀ.ਆਰ.) ਵਲੋਂ ਜਾਰੀ ਕੀਤੇ ਗਏ ਇਕ ਬਿਆਨ ਅਨੁਸਾਰ, ਇਹ ਕਾਰਵਾਈਆਂ ਵੱਖ-ਵੱਖ ਖੇਤਰਾਂ ਵਿਚ ਕੀਤੀਆਂ ਗਈਆਂ। ਡੇਰਾ ਇਸਮਾਈਲ ਖਾਨ ਜ਼ਿਲ੍ਹੇ ਦੇ ਕੁਲਾਚੀ ਖੇਤਰ ਵਿਚ ਕੀਤੇ ਗਏ ਪਹਿਲੇ ਆਪ੍ਰੇਸ਼ਨ ਵਿਚ, ਪਾਕਿਸਤਾਨੀ ਫ਼ੌਜਾਂ ਨੇ ਟੀ.ਟੀ.ਪੀ. ਦੇ ਇਕ ਲੁਕਣਗਾਹ ਨੂੰ ਨਿਸ਼ਾਨਾ ਬਣਾਇਆ, ਜਿਸ ਵਿਚ ਆਲਮ ਮਹਿਸੂਦ ਸਮੇਤ ਸਮੂਹ ਦੇ 10 ਮੈਂਬਰ ਮਾਰੇ ਗਏ। ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਦੇ ਦੱਤਾ ਖੇਲ ਖੇਤਰ ਵਿਚ ਬਾਅਦ ਵਿਚ ਕੀਤੀ ਗਏ ਇਕ ਆਪ੍ਰੇਸ਼ਨ ਵਿਚ, 5 ਹੋਰ ਟੀ.ਟੀ.ਪੀ. ਮੈਂਬਰ ਮਾਰੇ ਗਏ।
ਪਾਕਿਸਤਾਨੀ ਅਧਿਕਾਰੀਆਂ ਨੇ ਕਿਸੇ ਵੀ ਦੇਸ਼ ਦਾ ਨਾਂਅ ਲਏ ਬਿਨਾਂ ਕਿਹਾ ਕਿ ਮਾਰੇ ਗਏ ਸਾਰੇ ਬਾਗ਼ੀ ਵਿਦੇਸ਼ੀ ਸਪਾਂਸਰਡ ਨੈੱਟਵਰਕਾਂ ਨਾਲ ਜੁੜੇ ਹੋਏ ਸਨ ਅਤੇ ਕਈ ਹਮਲਿਆਂ ਵਿਚ ਸ਼ਾਮਿਲ ਸਨ।
;
;
;
;
;
;
;
;
;