ਫਗਵਾੜਾ ਵਿਚ ਸ਼ਿਵ ਸੈਨਾ ਨੇਤਾ ਅਤੇ ਪੁੱਤਰ ’ਤੇ ਹਮਲਾ, ਤਣਾਅ ਦਾ ਮਾਹੌਲ
ਫਗਵਾੜਾ, 18 ਨਵੰਬਰ (ਹਰਜੋਤ ਸਿੰਘ ਚਾਨਾ)- ਮੰਗਲਵਾਰ ਦੀ ਸ਼ਾਮ ਸ਼ਹਿਰ ਵਿਚ ਤਣਾਅ ਦੀ ਸਥਿਤੀ ਉਸ ਸਮੇਂ ਬਣ ਗਈ ਜਦੋਂ ਸ਼ਿਵ ਸੈਨਾ ਪੰਜਾਬ ਦੇ ਸੂਬਾ ਉਪ ਪ੍ਰਧਾਨ ਇੰਦਰਜੀਤ ਕਰਵਲ ਅਤੇ ਉਨ੍ਹਾਂ ਦੇ ਪੁੱਤਰ ਜਿੰਮੀ ਕਰਵਲ ‘ਤੇ ਗਊਸ਼ਾਲਾ ਰੋਡ ’ਤੇ ਹਮਲਾ ਹੋ ਗਿਆ। ਲਗਭਗ 6 ਹਥਿਆਰਬੰਦ ਅਪਰਾਧੀਆਂ ਨੇ ਮੋਟਰਸਾਈਕਲਾਂ ’ਤੇ ਆ ਕੇ ਤਲਵਾਰਾਂ ਵਰਗੇ ਤੇਜ਼ਧਾਰ ਹਥਿਆਰਾਂ ਨਾਲ ਦੋਵਾਂ ’ਤੇ ਹਮਲਾ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਇਹ ਹਮਲਾ ਨਿੱਜੀ ਰੰਜਿਸ਼ ਜਾਪਦੀ ਹੈ।
ਗਵਾਹਾਂ ਦਾ ਕਹਿਣਾ ਹੈ ਕਿ ਹਮਲਾਵਰ ਬਹੁਤ ਤੇਜ਼ੀ ਅਤੇ ਯੋਜਨਾਬੱਧ ਤਰੀਕੇ ਨਾਲ ਹਮਲਾ ਕਰਕੇ ਮੌਕੇ ਤੋਂ ਫਰਾਰ ਹੋ ਗਏ। ਭੱਜਦਿਆਂ ਉਨ੍ਹਾਂ ਨੇ ਹਵਾ ਵਿਚ ਗੋਲੀਆਂ ਵੀ ਚਲਾਈਆਂ, ਜਿਸ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ। ਜਿੰਮੀ ਕਰਵਲ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਤੁਰੰਤ ਸਿਵਲ ਹਸਪਤਾਲ ਫਗਵਾੜਾ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇੰਦਰਜੀਤ ਕਰਵਲ ਨੂੰ ਵੀ ਸੱਟਾਂ ਲੱਗੀਆਂ ਹਨ , ਪਰ ਉਨ੍ਹਾਂ ਦੀ ਸਿਹਤ ਦੀ ਪੂਰੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ।
;
;
;
;
;
;
;
;
;