JALANDHAR WEATHER

ਪੰਜਾਬ ਵਿਚ 4 ਐਸ.ਐਸ.ਪੀ. ਸਣੇ 5 ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, 18 ਨਵੰਬਰ -ਪੰਜਾਬ ਸਰਕਾਰ ਨੇ ਅੱਜ 4 ਸੀਨੀਅਰ ਪੁਲੀਸ ਸੁਪਰਡੈਂਟਾਂ ਸਣੇ 5 ਆਈ.ਪੀ.ਐਸ. ਅਧਿਕਾਰੀਆਂ ਦੇ ਨਵੇਂ ਤਾਇਨਾਤੀ ਹੁਕਮ ਜਾਰੀ ਕੀਤੇ ਹਨ। ਪੰਜਾਬ ਸਰਕਾਰ ਨੇ ਆਈ.ਪੀ.ਐਸ. ਅਧਿਕਾਰੀ ਸੁਹੈਲ ਕਾਸਿਮ ਮੀਰ ਜੋ ਬਟਾਲਾ ਦੇ ਐਸ.ਐਸ.ਪੀ. ਸਨ, ਨੂੰ ਅੰਮ੍ਰਿਤਸਰ ਦਿਹਾਤੀ ਐਸ.ਐਸ.ਪੀ. ਵਜੋਂ ਤਾਇਨਾਤ ਕੀਤਾ ਹੈ। ਮਹਿਤਾਬ ਸਿੰਘ ਨੂੰ ਐਸ.ਐਸ.ਪੀ. ਬਟਾਲਾ ਵਜੋਂ ਤਾਇਨਾਤ ਕੀਤਾ ਗਿਆ ਹੈ, ਜਦੋਂ ਕਿ ਤੁਸ਼ਾਰ ਗੁਪਤਾ ਐਸ.ਐਸ.ਪੀ. ਐਸ.ਬੀ.ਐਸ। ਨਗਰ ਹੋਣਗੇ।

ਅਭਿਮਨਿਊ ਰਾਣਾ ਨੂੰ ਆਈ.ਪੀ.ਐਸ. ਅਧਿਕਾਰੀ ਅਖਿਲ ਚੌਧਰੀ ਦੀ ਥਾਂ 'ਤੇ ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਵਜੋਂ ਤਾਇਨਾਤ ਕੀਤਾ ਗਿਆ ਹੈ। ਅਖਿਲ ਚੌਧਰੀ ਨੂੰ ਨਾਰਕੋਟਿਕਸ ਟਾਸਕ ਫੋਰਸ ਦੇ ਸਹਾਇਕ ਇੰਸਪੈਕਟਰ ਜਨਰਲ ਆਫ਼ ਐਡਮਨਿਸਟ੍ਰੇਸ਼ਨ ਦਾ ਚਾਰਜ ਦਿੱਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ