ਕੋਠੀ ਵਿਚ ਲੱਗੀ ਅੱਗ, ਇਕ ਦੀ ਮੌਤ
ਅੰਮ੍ਰਿਤਸਰ, 19 ਨਵੰਬਰ (ਹਰਮਿੰਦਰ ਸਿੰਘ)- ਸਥਾਨਕ ਰੇਸ ਕੋਰਸ ਰੋਡ ਵਿਖੇ ਇਕ ਕੋਠੀ ’ਚ ਭਿਆਨਕ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਰੇਸ ਕੋਰਸ ਰੋਡ ਸਥਿਤ ਕੋਠੀ ਨੰਬਰ 116 ਵਿਚ ਅਚਾਨਕ ਹੀ ਅੱਗ ਲੱਗ ਗਈ। ਦੱਸਿਆ ਜਾ ਹੈ ਕਿ ਕੋਠੀ ਮਾਲਕ, ਜਿਸ ਦਾ ਕਾਰੋਬਾਰ ਕੋਸਮੈਟਿਕ ਦਾ ਹੈ, ਘਰ ਵਿਚ ਕੈਮੀਕਲ ਹੋਣ ਕਰਕੇ ਅੱਗ ਨੇ ਇਕਦਮ ਭਿਆਨਕ ਰੂਪ ਅਖਤਿਆਰ ਕਰ ਲਿਆ, ਜਿਸ ਦੀ ਲਪੇਟ ’ਚ ਆ ਕੇ ਕਰਨ ਅਹੂਜਾ ਨਾਮ ਦੇ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਘਰ ਦੇ ਬਾਕੀ ਮੈਂਬਰਾਂ ਨੂੰ ਸੁਰੱਖਿਤ ਬਾਹਰ ਕੱਢ ਲਿਆ ਗਿਆ ਹੈ।
;
;
;
;
;
;
;
;
;