ਉੱਤਰ ਪ੍ਰਦੇਸ਼: ਦੋ ਬੱਸਾਂ ਦੀ ਟੱਕਰ ’ਚ ਇਕ ਦੀ ਮੌਤ
ਲਖਨਊ, 19 ਨਵੰਬਰ- ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਵਿਚ 18 ਨਵੰਬਰ ਦੀ ਰਾਤ ਨੂੰ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ। ਲਖੀਮਪੁਰ ਖੇੜੀ ਦੇ ਈਸਾਨਗਰ ਥਾਣਾ ਖੇਤਰ ਦੇ ਰਣਜੀਤ ਨਗਰ ਪੁਲ 'ਤੇ ਸ਼ਿਮਲਾ ਜਾਣ ਵਾਲੀ ਇਕ ਮਿੰਨੀ ਬੱਸ ਦੂਜੀ ਬੱਸ ਨਾਲ ਟਕਰਾ ਗਈ, ਜਿਸ ਕਾਰਨ ਦੋਵਾਂ ਬੱਸਾਂ ਵਿਚ ਸਵਾਰ ਲਗਭਗ 35 ਯਾਤਰੀ ਜ਼ਖਮੀ ਹੋ ਗਏ। ਇਕ ਨੇਪਾਲੀ ਔਰਤ ਦੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਤੁਰੰਤ ਪਹੁੰਚੀ, ਬਚਾਅ ਕਾਰਜ ਸ਼ੁਰੂ ਕੀਤੇ ਅਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ।
;
;
;
;
;
;
;
;