ਸਾਬਕਾ ਫੌਜੀ ਵਲੋਂ ਪਤਨੀ ਤੇ ਸੱਸ ਦੀ ਹੱਤਿਆ ਤੋਂ ਬਾਅਦ ਖ਼ੁਦਕੁਸ਼ੀ
ਗੁਰਦਾਸਪੁਰ, 19 ਨਵੰਬਰ,(ਚੱਕਰਾਜਾ, ਗੁਰਪ੍ਰਤਾਪ)- ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਦੌਰਾਂਗਲਾ ਅਧੀਨ ਆਉਂਦੇ ਪਿੰਡ ਖੁੱਥੀ ਵਿਖੇ ਬੀਤੀ ਰਾਤ ਇਕ ਵਿਅਕਤੀ ਵਲੋਂ ਘਰ ਵਿਚ ਰਹਿੰਦੀਆਂ ਮਾਂ-ਧੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਇਸ ਤੋਂ ਬਾਅਦ ਕਾਤਲ, ਜੋ ਕਿ ਸਾਬਕਾ ਫ਼ੌਜੀ ਦੱਸਿਆ ਜਾ ਰਿਹਾ ਹੈ, ਨੇ ਵੀ ਆਪਣੇ ਆਪ ਨੂੰ ਉਸ ਸਮੇਂ ਗੋਲੀ ਮਾਰ ਲਈ ਜਦੋਂ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਗਈ ਸੀ। ਕਤਲ ਦਾ ਹੁਣ ਤੱਕ ਕੋਈ ਸਪਸ਼ਟ ਕਾਰਨ ਪਤਾ ਨਹੀਂ ਚੱਲ ਸਕਿਆ ਹੈ, ਪਰ ਇਲਾਕੇ ਵਿਚ ਇਸ ਗੱਲ ਦੀ ਚਰਚਾ ਹੈ ਕਿ ਇਹ ਕਤਲ ਲੜਕੀ ਦੇ ਪਤੀ ਵਲੋਂ ਕੀਤਾ ਗਿਆ ਹੈ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਵਿਆਹੀ ਹੋਈ ਸੀ ਅਤੇ ਪਤੀ ਨਾਲ ਅਣ-ਬਣ ਦੇ ਚਲਦਿਆਂ ਉਹ ਬੀਤੇ ਕਈ ਸਾਲਾਂ ਤੋਂ ਆਪਣੀ ਮਾਂ ਨਾਲ ਪੇਕੇ ਘਰ ਹੀ ਰਹਿ ਰਹੀ ਸੀ।
ਸਾਬਕਾ ਫ਼ੌਜੀ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਕੁਲਜੀਤ ਸਿੰਘ ਵਾਸੀ ਡਾਲੀਆ ਰਮਨਜਾਨਪੁਰ ਪੁਲਿਸ ਸਟੇਸ਼ਨ, ਬਹਿਰਾਮਪੁਰ ਵਜੋਂ ਅਤੇ ਸੱਸ ਦੀ ਪਛਾਣ ਗੁਰਜੀਤ ਕੌਰ ਤੇ ਪਤਨੀ ਦੀ ਪਛਾਣ ਅਕਵਿੰਦਰ ਕੌਰ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਉਸ ਵਲੋਂ ਤਿੰਨ ਗੋਲੀਆਂ ਬਜ਼ਰੁਗ ਮਹਿਲਾ ਦੇ ਅਤੇ ਦੋ ਗੋਲੀਆਂ ਆਪਣੀ ਪਤਨੀ ਦੇ ਮਾਰੀਆਂ ਗਈਆਂ ਤੇ ਸਵੇਰ ਕਰੀਬ ਸਵਾ ਤਿੰਨ ਵਜੇ ਇਸ ਸਾਰੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ।
ਇਹ ਵਿਅਕਤੀ ਜੇਲ੍ਹ ਗੁਰਦਾਸਪੁਰ ਵਿਚ ਸੁਰੱਖਿਆ ਕਰਮਚਾਰੀ ਵਜੋਂ ਤਾਇਨਾਤ ਸੀ।
;
;
;
;
;
;
;
;
;