ਵੋਟਰ ਸੂਚੀਆਂ ਦੀ ਸੋਧ ਵਿਚਾਲੇ ਚੋਣ ਕਮਿਸ਼ਨ ਵਲੋਂ ਪੱਛਮੀ ਬੰਗਾਲ ਵਿਚ ਚੋਣ ਤਿਆਰੀਆਂ ਸ਼ੁਰੂ, ਪੇਸ਼ ਕੀਤੇ ਨਵੇਂ ਈਵੀਐਮ ਨਿਯਮ
ਕੋਲਕਾਤਾ (ਪੱਛਮੀ ਬੰਗਾਲ), 21 ਨਵੰਬਰ - ਪੱਛਮੀ ਬੰਗਾਲ ਵਿਚ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਤੀਬਰ ਸੋਧ (ਐਸਆਈਆਰ) ਵਿਚਾਲੇ ਭਾਰਤੀ ਚੋਣ ਕਮਿਸ਼ਨ ਨੇ ਸੂਬੇ ਵਿਚ 2026 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਚੋਣ ਕਮਿਸ਼ਨ ਸ਼ੁੱਕਰਵਾਰ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਜਾਂਚ ਅਭਿਆਸ ਅਤੇ ਵੋਟਿੰਗ ਰਿਹਰਸਲ ਅਭਿਆਸ ਸ਼ੁਰੂ ਕਰਨ ਲਈ ਤਿਆਰ ਹੈ।
ਡਿਪਟੀ ਚੋਣ ਕਮਿਸ਼ਨਰ ਗਿਆਨੇਸ਼ ਭਾਰਤੀ ਨੇ ਕੋਲਕਾਤਾ ਵਿਚ ਫਸਟ ਲੈਵਲ ਚੈਕਿੰਗ ਟੀਮ ਦੇ ਮੈਂਬਰਾਂ ਨਾਲ ਇਕ ਮੀਟਿੰਗ ਦੀ ਅਗਵਾਈ ਕੀਤੀ, ਜਿੱਥੇ ਉਨ੍ਹਾਂ ਨੇ ਚੱਲ ਰਹੇ ਐਸਆਈਆਰ, ਈਵੀਐਮ ਅਤੇ ਵੀਵੀਪੈਟ ਦੇ ਸਟਾਕ ਨੂੰ ਯਕੀਨੀ ਬਣਾਉਣ ਦੀਆਂ ਤਿਆਰੀਆਂ, ਹੋਰ ਚੀਜ਼ਾਂ ਦੇ ਨਾਲ-ਨਾਲ ਮੌਜੂਦ ਹੋਣ ਬਾਰੇ ਚਰਚਾ ਕੀਤੀ। ਚੇਣ ਕਮਿਸ਼ਨ ਦੇ ਅਧਿਕਾਰੀਆਂ ਅਨੁਸਾਰ ਸੂਬਾ ਚੋਣ ਕਮਿਸ਼ਨ ਕੋਲ ਮਸ਼ੀਨਾਂ ਦਾ ਸਾਰਾ ਸਟਾਕ ਹੈ।ਭਾਰਤੀ ਚੋਣ ਕਮਿਸ਼ਨ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) 'ਤੇ ਕਿਸ ਤਰ੍ਹਾਂ ਦੀ ਡਿਸਪਲੇ ਜਾਣਕਾਰੀ ਉਪਲਬਧ ਹੋਵੇਗੀ, ਇਸ ਵਾਰ ਹਰੇਕ ਹਲਕੇ ਵਿਚ ਹਰੇਕ ਉਮੀਦਵਾਰ ਦੀ ਤਸਵੀਰ ਨੂੰ ਸ਼ਾਮਲ ਕਰਨ ਲਈ ਨਵੇਂ ਨਿਯਮ ਵੀ ਪੇਸ਼ ਕੀਤੇ ਹਨ। ਇਹ ਪਹਿਲੀ ਵਾਰ ਹੈ ਜਦੋਂ ਮਸ਼ੀਨਾਂ 'ਤੇ ਕਿਸੇ ਉਮੀਦਵਾਰ ਦੀ ਤਸਵੀਰ ਸ਼ਾਮਲ ਕੀਤੀ ਜਾਵੇਗੀ। ਤਸਵੀਰ ਈਵੀਐਮ ਬਟਨ ਕੋਲ ਹੋਵੇਗੀ ਅਤੇ ਇਸਨੂੰ ਸਿਖਲਾਈ ਵਿਚ ਵੀ ਦਿਖਾਇਆ ਜਾਵੇਗਾ ।ਚੋਣ ਕਮਿਸ਼ਨ ਅਨੁਸਾਰ 2026 ਦੀਆਂ ਵਿਧਾਨ ਸਭਾ ਚੋਣਾਂ ਵਿਚ ਸੂਬੇ ਭਰ ਵਿਚ ਲਗਭਗ 15,000 ਪੋਲਿੰਗ ਬੂਥਾਂ ਦਾ ਵਾਧਾ ਹੋਵੇਗਾ । 2021 ਦੀਆਂ ਚੋਣਾਂ ਵਿਚ ਸੂਬੇ ਵਿਚ 80,681 ਬੂਥ ਸਨ, 2026 ਵਿਚ ਇਹ ਗਿਣਤੀ ਲਗਭਗ 95,000 ਹੋ ਜਾਵੇਗੀ। ਸੂਬੇ ਦੇ ਮੁੱਖ ਚੋਣ ਕਮਿਸ਼ਨਰ ਦੇ ਦਫ਼ਤਰ ਕੋਲ ਇਸ ਸਮੇਂ 1.30 ਲੱਖ ਈਵੀਐਮ (ਬੈਲਟ + ਕੰਟਰੋਲ ਯੂਨਿਟ, ਰਿਜ਼ਰਵ ਸਮੇਤ) ਅਤੇ 1.35 ਲੱਖ ਵੀਵੀਪੈਟ ਮਸ਼ੀਨਾਂ ਹਨ।ਅਧਿਕਾਰੀਆਂ ਅਨੁਸਾਰ ਈਵੀਐਮ ਵਿਚ ਕੁੱਲ 6 ਵੋਟਿੰਗ ਬਟਨ ਹੋਣਗੇ। ਅਧਿਕਾਰੀਆਂ ਨੂੰ ਈਵੀਐਮ ਨਿਰਮਾਣ ਕੰਪਨੀ, ਈਸੀਆਈਐਲ, ਬੈਂਗਲੁਰੂ ਦੇ ਇੰਜੀਨੀਅਰਾਂ ਤੋਂ ਕੋਲਕਾਤਾ ਦੇ ਨਿਊਟਾਊਨ ਵਿਚ ਈਕੋ ਪਾਰਕ ਦੇ ਨਾਲ ਲੱਗਦੇ ਬੈਂਕੁਏਟ ਵਿਖੇ ਸਿਖਲਾਈ ਦਿੱਤੀ ਜਾਵੇਗੀ।ਇਹ ਅਭਿਆਸ ਇਹ ਯਕੀਨੀ ਬਣਾਉਣ ਅਤੇ ਜਾਂਚ ਕਰਨ ਲਈ ਹੈ ਕਿ ਕੀ ਸਾਰੇ ਬਟਨ ਸਹੀ ਢੰਗ ਨਾਲ ਕੰਮ ਕਰ ਰਹੇ ਹਨ; ਕੀ ਬੈਲਟ ਯੂਨਿਟ-ਕੰਟਰੋਲ ਯੂਨਿਟ ਸਹੀ ਢੰਗ ਨਾਲ ਜਵਾਬ ਦੇ ਰਿਹਾ ਹੈ ਕਿ ਕੀ ਵੀਵੀਪੈਟ ਪੇਪਰ ਅਤੇ ਤਸਵੀਰ ਸਹੀ ਢੰਗ ਨਾਲ ਬਾਹਰ ਆ ਰਹੀ ਹੈ।
;
;
;
;
;
;
;
;