ਰਾਮ ਮੰਦਰ ’ਤੇ ਪ੍ਰਧਾਨ ਮੰਤਰੀ ਮੋਦੀ ਨੇ ਲਹਿਰਾਇਆ ਭਗਵਾਂ ਝੰਡਾ
ਅਯੁੱਧਿਆ, 25 ਨਵੰਬਰ- ਅਯੁੱਧਿਆ ਵਿਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਤੋਂ 673 ਦਿਨਾਂ ਬਾਅਦ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਨੇ ਰਾਮ ਮੰਦਰ ਦੀ ਚੋਟੀ 'ਤੇ ਝੰਡਾ ਲਹਿਰਾਇਆ। ਸਵੇਰੇ 11:50 ਵਜੇ 161 ਫੁੱਟ ਉੱਚੀ ਚੋਟੀ 'ਤੇ 2 ਕਿਲੋਗ੍ਰਾਮ ਦਾ ਭਗਵਾਂ ਝੰਡਾ ਲਹਿਰਾਇਆ ਗਿਆ।
ਇਸ ਦੇ ਨਾਲ ਹੀ ਰਾਮ ਮੰਦਰ ਪੂਰਾ ਹੋ ਗਿਆ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਭਾਵੁਕ ਹੋ ਗਏ ਅਤੇ ਹੱਥ ਜੋੜ ਕੇ ਧਰਮਧਵਜ ਨੂੰ ਮੱਥਾ ਟੇਕਿਆ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਮੋਹਨ ਭਾਗਵਤ ਦੇ ਨਾਲ ਰਾਮ ਮੰਦਰ ਦੀ ਪਹਿਲੀ ਮੰਜ਼ਿਲ 'ਤੇ ਰਾਮ ਦਰਬਾਰ ਵਿਚ ਪਹਿਲੀ ਵਾਰ ਪੂਜਾ ਅਤੇ ਆਰਤੀ ਕੀਤੀ। ਉਨ੍ਹਾਂ ਰਾਮ ਲੱਲਾ ਦੇ ਦਰਸ਼ਨ ਵੀ ਕੀਤੇ। ਪ੍ਰਧਾਨ ਮੰਤਰੀ ਰਾਮ ਲੱਲਾ ਲਈ ਕੱਪੜੇ ਲੈ ਕੇ ਆਏ ਸਨ। ਉਨ੍ਹਾਂ ਨੇ ਸਪਤ ਰਿਸ਼ੀਆਂ ਦੇ ਦਰਸ਼ਨ ਵੀ ਕੀਤੇ, ਭਗਵਾਨ ਸੇਸ਼ਾਵਤਾਰ ਅਤੇ ਲਕਸ਼ਮਣ ਦੀ ਪੂਜਾ ਕੀਤੀ ਅਤੇ ਜਲ ਭੰਡਾਰ ਵੀ ਦੇਖਿਆ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਸਾਕੇਤ ਕਾਲਜ ਤੋਂ ਰਾਮ ਜਨਮਭੂਮੀ ਤੱਕ ਲਗਭਗ ਡੇਢ ਕਿਲੋਮੀਟਰ ਦਾ ਰੋਡ ਸ਼ੋਅ ਕੀਤਾ। ਇਸ ਦੌਰਾਨ ਸਕੂਲੀ ਵਿਦਿਆਰਥੀਆਂ ਨੇ ਕਾਫਲੇ 'ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਵੱਖ-ਵੱਖ ਥਾਵਾਂ 'ਤੇ ਔਰਤਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ।
;
;
;
;
;
;
;
;