ਬਿਹਾਰ ਚੋਣਾਂ ਵਿਚ ਐਨ.ਡੀ.ਏ. ਦੀ ਜ਼ਬਰਦਸਤ ਜਿੱਤ ਦਾ ਜਸ਼ਨ ਮਨਾਉਣ ਲਈ ਨੱਡਾ ਨੇ ਬੁਲਾਈ ਵਿਸ਼ੇਸ਼ ਡਿਨਰ ਮੀਟਿੰਗ
ਨਵੀਂ ਦਿੱਲੀ, 25 ਨਵੰਬਰ - ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੇ ਹਾਲ ਹੀ ਵਿੱਚ ਹੋਈਆਂ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਰਾਸ਼ਟਰੀ ਲੋਕਤੰਤਰੀ ਗਠਜੋੜ (ਐਨ.ਡੀ.ਏ.) ਦੀ ਜ਼ਬਰਦਸਤ ਜਿੱਤ ਦਾ ਜਸ਼ਨ ਮਨਾਉਣ ਲਈ ਇੱਕ ਵਿਸ਼ੇਸ਼ ਡਿਨਰ ਮੀਟਿੰਗ ਬੁਲਾਈ ਹੈ।
ਇਹ ਮੀਟਿੰਗ ਬੁੱਧਵਾਰ, 26 ਨਵੰਬਰ ਨੂੰ ਰਾਸ਼ਟਰੀ ਰਾਜਧਾਨੀ ਵਿਚ ਨੱਡਾ ਦੇ ਸਰਕਾਰੀ ਨਿਵਾਸ ਸਥਾਨ 'ਤੇ ਹੋਣ ਵਾਲੀ ਹੈ।ਇਕੱਠ ਦੌਰਾਨ, ਨੱਡਾ ਬਿਹਾਰ ਚੋਣਾਂ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੇ ਸਾਰੇ ਭਾਜਪਾ ਨੇਤਾਵਾਂ ਦਾ ਸਨਮਾਨ ਕਰਨਗੇ। ਮੀਟਿੰਗ ਦਾ ਮਕਸਦ ਉਨ੍ਹਾਂ ਦੇ ਯੋਗਦਾਨ ਨੂੰ ਸਵੀਕਾਰ ਕਰਨਾ ਅਤੇ ਪੱਛਮੀ ਬੰਗਾਲ, ਅਸਾਮ, ਕੇਰਲ, ਤਾਮਿਲਨਾਡੂ ਅਤੇ ਹੋਰ ਰਾਜਾਂ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸੰਗਠਨਾਤਮਕ ਤਿਆਰੀ ਨੂੰ ਮਜ਼ਬੂਤ ਕਰਨਾ ਹੈ।ਬਿਹਾਰ ਮੁਹਿੰਮ ਨਾਲ ਜੁੜੇ ਆਗੂ ਆਪਣੇ ਜ਼ਮੀਨੀ ਤਜ਼ਰਬੇ ਅਤੇ ਰਣਨੀਤਕ ਸੂਝ-ਬੂਝ ਸਾਂਝੀ ਕਰਨਗੇ, ਜਿਨ੍ਹਾਂ ਦੀ ਵਰਤੋਂ ਭਵਿੱਖ ਦੀਆਂ ਚੋਣ ਰਣਨੀਤੀਆਂ ਨੂੰ ਆਕਾਰ ਦੇਣ ਵਿੱਚ ਹੋਣ ਦੀ ਉਮੀਦ ਹੈ।
;
;
;
;
;
;
;
;