JALANDHAR WEATHER

ਇਥੋਪੀਆ ਦੇ ਜਵਾਲਾਮੁਖੀ ਫਟਣ ਤੋਂ ਬਾਅਦ ਸੁਆਹ ਦੇ ਬੱਦਲਾਂ ਕਾਰਨ ਕੇਰਲ-ਯੂ.ਏ.ਈ. ਉਡਾਣ ਨੂੰ ਮੋੜਿਆ

ਨਵੀਂ ਦਿੱਲੀ , 24 ਨਵੰਬਰ - ਇਥੋਪੀਆ ਦੇ ਹੇਲੀ ਗੁੱਬੀ ਜਵਾਲਾਮੁਖੀ ਤੋਂ ਜਵਾਲਾਮੁਖੀ ਗਤੀਵਿਧੀ ਦੇ ਕਾਰਨ ਅਬੂ-ਧਾਬੀ ਜਾਣ ਵਾਲੀ ਇੰਡੀਗੋ ਉਡਾਣ ਨੂੰ ਅਹਿਮਦਾਬਾਦ ਭੇਜ ਦਿੱਤਾ ਗਿਆ। ਜਹਾਜ਼ ਜੋ ਸ਼ੁਰੂ ਵਿਚ ਕੰਨੂਰ ਤੋਂ ਰਵਾਨਾ ਹੋਇਆ ਸੀ, ਸੁਰੱਖਿਅਤ ਢੰਗ ਨਾਲ ਗੁਜਰਾਤ ਸ਼ਹਿਰ ਵਿਚ ਉਤਰਿਆ। ਏਅਰਲਾਈਨ ਨੇ ਇਕ ਬਿਆਨ ਵਿਚ ਕਿਹਾ ਕਿ ਯਾਤਰੀਆਂ ਨੂੰ ਕੰਨੂਰ ਵਾਪਸ ਭੇਜਣ ਦੇ ਪ੍ਰਬੰਧ ਕੀਤੇ ਗਏ । ਇਥੋਪੀਆ ਦੇ ਉੱਤਰ-ਪੂਰਬੀ ਖੇਤਰ ਵਿਚ ਜਵਾਲਾਮੁਖੀ ਲਗਭਗ 12,000 ਸਾਲਾਂ ਵਿਚ ਪਹਿਲੀ ਵਾਰ ਫਟਿਆ, ਜਿਸ ਨਾਲ ਅਸਮਾਨ ਵਿਚ 14 ਕਿਲੋਮੀਟਰ ਤੱਕ ਧੂੰਏਂ ਦੇ ਸੰਘਣੇ ਗੁਬਾਰ ਫੈਲ ਗਏ।

ਏਅਰਲਾਈਨ ਅਕਾਸਾ ਏਅਰ ਨੇ ਇਹ ਵੀ ਕਿਹਾ ਕਿ ਉਹ ਇਥੋਪੀਆ ਵਿਚ ਜਵਾਲਾਮੁਖੀ ਗਤੀਵਿਧੀ ਅਤੇ ਨੇੜਲੇ ਖੇਤਰ ਵਿਚ ਉਡਾਣ ਸੰਚਾਲਨ 'ਤੇ ਇਸਦੇ ਸੰਭਾਵੀ ਪ੍ਰਭਾਵ ਦੀ ਨੇੜਿਓਂ ਨਿਗਰਾਨੀ ਕਰ ਰਹੀ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ