ਯੂਕਰੇਨ: ਸ਼ਾਂਤੀ ਯੋਜਨਾ ਗੱਲਬਾਤ ਦੌਰਾਨ ਰੂਸੀ ਹਮਲਿਆਂ 'ਚ 4 ਲੋਕਾਂ ਦੀ ਮੌਤ, 17 ਜ਼ਖ਼ਮੀ
ਕੀਵ (ਯੂਕਰੇਨ), 24 ਨਵੰਬਰ (ਏਐਨਆਈ) : ਯੂਕਰੇਨ ਵਿਚ ਸੰਘਰਸ਼ ਨੂੰ ਖ਼ਤਮ ਕਰਨ ਲਈ ਚੱਲ ਰਹੀ ਸ਼ਾਂਤੀ ਵਾਰਤਾ ਦੌਰਾਨ, ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ 'ਤੇ ਰੂਸ ਵਲੋਂ ਕੀਤੇ ਗਏ ਵੱਡੇ ਹਮਲੇ ਵਿਚ 4 ਲੋਕ ਮਾਰੇ ਗਏ ਅਤੇ 17 ਹੋਰ ਜ਼ਖ਼ਮੀ ਹੋ ਗਏ ।
ਖਾਰਕੀਵ ਦੇ ਮੇਅਰ, ਇਗੋਰ ਤੇਰੇਖੋਵ ਦੁਆਰਾ ਜਾਰੀ ਕੀਤੇ ਗਏ ਇਕ ਬਿਆਨ ਦੇ ਅਨੁਸਾਰ, ਰਾਤ ਭਰ ਹੋਏ ਬੈਰਾਜ ਨੇ 3 ਜ਼ਿਲ੍ਹਿਆਂ - ਸ਼ੇਵਚੇਨਕੀਵਸਕੀ, ਸਾਲਟਿਵਸਕੀ ਅਤੇ ਖੋਲੋਦਨੋਹਿਰਸਕੀ ਨੂੰ ਪ੍ਰਭਾਵਿਤ ਕੀਤਾ, ਜਿਸ ਨਾਲ ਭਾਰੀ ਤਬਾਹੀ ਹੋਈ। ਸ਼ੇਵਚੇਨਕੀਵਸਕੀ ਜ਼ਿਲ੍ਹੇ ਵਿਚ ਇਕ ਅਪਾਰਟਮੈਂਟ ਇਮਾਰਤ 'ਤੇ ਕਈ ਹਮਲੇ ਹੋਏ, ਸਾਲਟਿਵਸਕੀ ਵਿਚ ਰਿਹਾਇਸ਼ੀ ਇਮਾਰਤਾਂ ਦੇ ਨੇੜੇ ਧਮਾਕੇ ਹੋਏ।
;
;
;
;
;
;
;