JALANDHAR WEATHER

ਆਪਣੀ ਅਦਾਕਾਰੀ ਰਾਹੀਂ ਹਮੇਸ਼ਾ ਸਾਡੇ ਵਿਚਕਾਰ ਰਹਿਣਗੇ ਧਰਮਿੰਦਰ : ਅਮਿਤ ਸ਼ਾਹ

ਨਵੀਂ ਦਿੱਲੀ, 24 ਨਵੰਬਰ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਬਜ਼ੁਰਗ ਅਦਾਕਾਰ ਧਰਮਿੰਦਰ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਤੇ ਇਸਨੂੰ "ਭਾਰਤੀ ਫਿਲਮ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ" ਕਰਾਰ ਦਿੱਤਾ।

'ਐਕਸ' 'ਤੇ ਪੋਸਟ ਕੀਤੇ ਇਕ ਸੰਦੇਸ਼ ਵਿਚ ਸ਼ਾਹ ਨੇ ਲਿਖਿਆ ਕਿ ਇਕ ਆਮ ਪਰਿਵਾਰ ਤੋਂ ਹੋਣ ਕਰਕੇ ਧਰਮਿੰਦਰ ਨੇ ਫਿਲਮ ਉਦਯੋਗ ਵਿਚ ਆਪਣੇ ਲਈ ਇਕ ਅਮਿੱਟ ਪਛਾਣ ਬਣਾਈ। ਉਨ੍ਹਾਂ ਅੱਗੇ ਕਿਹਾ ਕਿ "ਧਰਮਿੰਦਰ ਜੀ ਦਾ ਦੇਹਾਂਤ ਭਾਰਤੀ ਫਿਲਮ ਜਗਤ ਲਈ ਇਕ ਨਾ ਪੂਰਾ ਹੋਣ ਵਾਲਾ ਘਾਟਾ ਹੈ ।

ਧਰਮਿੰਦਰ ਉਨ੍ਹਾਂ ਦੁਰਲੱਭ ਅਦਾਕਾਰਾਂ ਵਿਚੋਂ ਇੱਕ ਸਨ ਜਿਨ੍ਹਾਂ ਨੇ ਆਪਣੇ ਹਰ ਕਿਰਦਾਰ ਨੂੰ ਜੀਵਨ ਵਿਚ ਲਿਆਂਦਾ ਅਤੇ ਇਸ ਕਲਾ ਰਾਹੀਂ ਉਨ੍ਹਾਂ ਨੇ ਹਰ ਉਮਰ ਵਰਗ ਦੇ ਲੱਖਾਂ ਦਰਸ਼ਕਾਂ ਦੇ ਦਿਲ ਜਿੱਤ ਲਏ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ