JALANDHAR WEATHER

ਪੁਲਿਸ ਵਲੋਂ ਵੱਡਾ ਐਨਕਾਊਂਟਰ, ਲਗਾਤਾਰ ਹੋਈ ਗੋਲੀਬਾਰੀ 'ਚ ਇਕ ਗੈਂਗਸਟਰ ਜ਼ਖਮੀ

ਫਿਲੌਰ (ਜਲੰਧਰ), 24 ਨਵੰਬਰ (ਗੈਰੀ) - ਥਾਣਾ ਗੁਰਾਇਆਂ ਦੇ ਇਲਾਕੇ ਅੰਦਰ ਪੁਲਿਸ ਵਲੋਂ ਇਕ ਐਨਕਾਊਂਟਰ ਕੀਤਾ ਗਿਆ।ਜਾਣਕਾਰੀ ਮੁਤਾਬਿਕ ਪੁਲਿਸ ਮੁਲਾਜ਼ਮਾਂ ਅਤੇ ਗੈਂਗਸਟਰ ਵਿਚਾਲੇ ਹੋਏ ਮੁਕਬਲੇ ਦੌਰਾਨ ਇਕ ਨਾਮੀ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਗੋਪੀ ਜਖਮੀ ਹੋਇਆ ਹੈ, ਜਿਸ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।ਮੌਕੇ 'ਤੇ ਪੁੱਜੇ ਐੱਸ.ਐਸ.ਪੀ. ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਕਾਬੂ ਕੀਤੇ ਗੈਂਗਸਟਰ 'ਤੇ ਵੱਖ ਵੱਖ ਧਰਾਵਾਂ ਹੇਠ ਮੁਕੱਦਮੇ ਦਰਜ ਹਨ ਤੇ ਕਈਆ ਕੇਸਾਂ ਵਿਚ ਇਹ ਭਗੌੜਾ ਚੱਲ ਰਿਹਾ ਸੀ। ਮੁਖਬਰ ਖ਼ਾਸ ਦੀ ਇਤਲਾਹ 'ਤੇ ਨਾਕਾਬੰਦੀ ਦੌਰਾਨ ਜਦ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ 'ਤੇ ਫਾਇਰ ਕਰ ਦਿੱਤੇ। ਜਵਾਬੀ ਕਾਰਵਾਈ 'ਚ ਵੀ ਫਾਂਇਰ ਹੋਏ ਤੇ ਉਕਤ ਗੈਂਗਸਟਰ ਨੂੰ ਕਾਬੂ ਕਰ ਲਿਆ ਗਿਆ ।ਐਸਐਸਪੀ ਨੇ ਦਸਿਆ ਕੀ ਮੁੱਢਲੀ ਜਾਣਕਾਰੀ ਮੁਤਾਬਿਕ ਕਾਬੂ ਗੈਂਗਸਟਰ ਕੋਲੋ ਇਕ ਪਿਸਤੌਲ, ਇਕ ਅਲਟੋ ਕਾਰ ਅਤੇ ਕਈ ਕਾਰਤੂਸ ਮਿਲੇ ਹਨ। ਅੱਗੇ ਜਾਂਚ ਜਾਰੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ