ਇਕ ਵਧੀਆ ਅਦਾਕਾਰ ਹੀ ਨਹੀਂ, ਵਧੀਆ ਇਨਸਾਨ ਵੀ ਸਨ ਧਰਮਿੰਦਰ : ਨਿਤਿਨ ਗਡਕਰੀ
ਨਵੀਂ ਦਿੱਲੀ, 24 ਨਵੰਬਰ- ਬਾਲੀਵੁਡ ਅਦਾਕਾਰ ਧਰਮਿੰਦਰ ਦੀ ਮੌਤ ਉਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦੁੱਖ ਪ੍ਰਗਟ ਕੀਤਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਧਰਮਿੰਦਰ ਨਾ ਸਿਰਫ਼ ਇਕ ਚੰਗੇ ਅਦਾਕਾਰ ਸਨ, ਸਗੋਂ ਇਕ ਚੰਗੇ ਅਤੇ ਸਾਦੇ ਇਨਸਾਨ ਵੀ ਸਨ। ਮੇਰੇ ਉਨ੍ਹਾਂ ਨਾਲ ਨਿੱਜੀ ਸਬੰਧ ਸਨ। ਉਹ ਦੇਸ਼ ਅਤੇ ਕਿਸਾਨਾਂ ਪ੍ਰਤੀ ਵਚਨਬੱਧ ਸਨ। ਫਿਲਮਾਂ ਵਿਚ ਉਨ੍ਹਾਂ ਦੇ ਕੰਮ ਨੂੰ ਭੁਲਾਇਆ ਨਹੀਂ ਜਾ ਸਕਦਾ।
ਉਨ੍ਹਾਂ ਦੇ ਜਾਣ ਨਾਲ ਫਿਲਮ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਉਹ ਮੈਨੂੰ ਮਿਲਣ ਆਉਂਦੇ ਸਨ। ਮੇਰਾ ਉਨ੍ਹਾਂ ਦੇ ਪੁੱਤਰਾਂ ਅਤੇ ਹੇਮਾ ਮਾਲਿਨੀ ਜੀ ਨਾਲ ਚੰਗਾ ਰਿਸ਼ਤਾ ਹੈ।"
;
;
;
;
;
;
;