ਭਾਰਤੀ ਸਿਨੇਮਾ ਵਿਚ ਇਕ ਯੁੱਗ ਦਾ ਅੰਤ ਹੋ ਗਿਆ ਹੈ, ਧਰਮਿੰਦਰ ਜੀ ਦੇ ਦਿਹਾਂਤ ਨਾਲ - ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ, 24 ਨਵੰਬਰ - ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਧਰਮਿੰਦਰ ਜੀ ਦੇ ਦਿਹਾਂਤ ਨਾਲ ਭਾਰਤੀ ਸਿਨੇਮਾ ਵਿਚ ਇਕ ਯੁੱਗ ਦਾ ਅੰਤ ਹੋ ਗਿਆ ਹੈ। ਉਹ ਇਕ ਪ੍ਰਤੀਕ ਫ਼ਿਲਮ ਸ਼ਖਸੀਅਤ ਸਨ, ਇਕ ਸ਼ਾਨਦਾਰ ਅਦਾਕਾਰ ਜਿਨ੍ਹਾਂ ਨੇ ਆਪਣੇ ਹਰ ਕਿਰਦਾਰ ਵਿਚ ਸੁਹਜ ਅਤੇ ਡੂੰਘਾਈ ਲਿਆਂਦੀ। ਜਿਸ ਢੰਗ ਨਾਲ ਉਨ੍ਹਾਂ ਨੇ ਵਿਭਿੰਨ ਭੂਮਿਕਾਵਾਂ ਨਿਭਾਈਆਂ, ਉਹ ਅਣਗਿਣਤ ਲੋਕਾਂ ਦੇ ਦਿਲਾਂ ਨੂੰ ਛੂਹ ਗਈਆਂ। ਧਰਮਿੰਦਰ ਜੀ ਆਪਣੀ ਸਾਦਗੀ, ਨਿਮਰਤਾ ਅਤੇ ਨਿੱਘ ਲਈ ਬਰਾਬਰ ਪ੍ਰਸ਼ੰਸਾਯੋਗ ਸਨ। ਇਸ ਦੁਖ ਦੀ ਘੜੀ ਵਿਚ, ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਅਣਗਿਣਤ ਪ੍ਰਸ਼ੰਸਕਾਂ ਨਾਲ ਹਨ। ਓਮ ਸ਼ਾਂਤੀ।"
;
;
;
;
;
;
;