ਸਿਰਫ਼ ਕਿਤਾਬੀ ਪੜ੍ਹਾਈ ਹੀ ਮਹੱਤਵਪੂਰਨ ਨਹੀਂ, ਸਗੋਂ ਸਮੁੱਚੀ ਸ਼ਖ਼ਸੀਅਤ 'ਚ ਨਿਖਾਰ ਜ਼ਰੂਰੀ : ਇਸਰੋ ਚੇਅਰਮੈਨ
ਚੇਨਈ, 24 ਨਵੰਬਰ (ਪੀ.ਟੀ.ਆਈ.)-ਇਸਰੋ ਦੇ ਚੇਅਰਮੈਨ ਵੀ. ਨਾਰਾਇਣਨ ਨੇ ਸੋਮਵਾਰ ਨੂੰ ਕਿਹਾ ਕਿ ਵਿਦਿਆਰਥੀਆਂ ਨੂੰ ਸਿਰਫ਼ 'ਕਿਤਾਬੀ ਕੀੜੇ' ਨਹੀਂ ਹੋਣਾ ਚਾਹੀਦਾ, ਸਗੋਂ ਉਨ੍ਹਾਂ ਨੂੰ ਸਮੁੱਚੀ ਸ਼ਖ਼ਸੀਅਤ ਦੇ ਵਿਕਾਸ 'ਤੇ ਵੀ ਕੰਮ ਕਰਨਾ ਚਾਹੀਦਾ ਹੈ। ਨਾਰਾਇਣਨ ਅੰਨਾ ਸ਼ਤਾਬਦੀ ਲਾਇਬ੍ਰੇਰੀ ਵਿਖੇ ਰਾਜ ਦੇ ਪਾਠਕ੍ਰਮ ਦੀ ਸੋਧ ਦੀ ਸਹੂਲਤ ਲਈ ਤਾਮਿਲਨਾਡੂ ਦੁਆਰਾ ਕਰਵਾਈ ਇਕ ਉੱਚ ਪੱਧਰੀ ਮਾਹਿਰ ਕਮੇਟੀ ਅਤੇ ਨਵੀਂ ਸਿਲੇਬਸ ਡਿਜ਼ਾਈਨ ਕਮੇਟੀ ਦੀ ਮੀਟਿੰਗ ਵਿਚ ਸ਼ਾਮਲ ਹੋਏ ਸਨ।
ਮੀਟਿੰਗ ਦੀ ਅਗਵਾਈ ਤਾਮਿਲਨਾਡੂ ਦੇ ਸਕੂਲ ਸਿੱਖਿਆ ਮੰਤਰੀ ਅਨਬਿਲ ਮਹੇਸ਼ ਪੋਯਾਮੋਜ਼ੀ ਨੇ ਕੀਤੀ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਸਰੋ ਚੇਅਰਮੈਨ ਨੇ ਮੁੱਲ-ਅਧਾਰਤ ਸਿੱਖਿਆ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, "ਸਿੱਖਿਆ ਦੋ ਤਰ੍ਹਾਂ ਦੀ ਹੁੰਦੀ ਹੈ-ਇਕ ਬੌਧਿਕ ਅਧਾਰਤ ਤੇ ਦੂਜੀ ਮੁੱਲ ਅਧਾਰਤ। ਤੁਸੀਂ ਗਣਿਤ, ਵਿਗਿਆਨ ਪੜ੍ਹਦੇ ਹੋ ਅਤੇ ਉੱਚ ਅੰਕ ਪ੍ਰਾਪਤ ਕਰਦੇ ਹੋ ਪਰ ਮੁੱਲ ਅਧਾਰਤ ਸਿੱਖਿਆ ਵਿਚ ਆਪਣੇ ਮਾਪਿਆਂ ਦਾ ਆਦਰ ਕਰਨਾ, ਦੂਜਿਆਂ ਦਾ ਸਤਿਕਾਰ ਕਰਨਾ, ਅਧਿਆਪਕਾਂ ਦਾ ਸਤਿਕਾਰ ਕਰਨਾ ਅਤੇ ਸਹਿਣਸ਼ੀਲਤਾ ਵਰਗੇ ਮੁੱਲ ਵੀ ਸ਼ਾਮਲ ਹਨ। ਸਿਰਫ਼ ਕਿਤਾਬੀ ਪੜ੍ਹਾਈ ਹੀ ਮਹੱਤਵਪੂਰਨ ਨਹੀਂ ਹੈ, ਸਗੋਂ ਸਮੁੱਚੀ ਸ਼ਖ਼ਸੀਅਤ ਦਾ ਵਿਕਾਸ ਮਹੱਤਵਪੂਰਨ ਹੈ।
ਨਾਰਾਇਣਨ, ਜਿਸਨੇ ਆਪਣੀ ਸ਼ੁਰੂਆਤੀ ਪੜ੍ਹਾਈ ਤਾਮਿਲਨਾਡੂ ਦੇ ਇਕ ਸਰਕਾਰੀ ਸਕੂਲ ਵਿਚ ਕੀਤੀ ਸੀ, ਨੇ ਇਹ ਵੀ ਕਿਹਾ ਕਿ ਇਹ ਅਸਲ ਵਿਚ ਮਾਇਨੇ ਨਹੀਂ ਰੱਖਦਾ ਕਿ ਕਿਸੇ ਨੇ ਕਿੱਥੋਂ ਪੜ੍ਹਾਈ ਕੀਤੀ ਹੈ, ਤੁਸੀਂ ਕਿਵੇਂ ਪੜ੍ਹਦੇ ਹੋ, ਤੁਸੀਂ ਕਿਵੇਂ ਵੱਧਦੇ ਹੋ, ਇਹ ਮਹੱਤਵਪੂਰਨ ਹੈ। ਜਿੱਥੇ ਵੀ ਕੋਈ ਪੜ੍ਹਦਾ ਹੈ, ਜੇਕਰ ਉਹ ਚੰਗੀ ਤਰ੍ਹਾਂ ਪੜ੍ਹਦਾ ਹੈ, ਤਾਂ ਉਹ ਚੰਗੀ ਤਰ੍ਹਾਂ ਵਧ ਸਕਦਾ ਹੈ।
;
;
;
;
;
;
;