JALANDHAR WEATHER

ਮਾਵਾਂ ਦੇ ਦੁੱਧ ਵਿਚ ਯੂਰੇਨੀਅਮ ਪਾਏ ਜਾਣ 'ਤੇ ਬਿਹਾਰ ਦੇ ਮੁੱਖ ਮੰਤਰੀ ਨੂੰ ਮਿਲੇਗੀ ਖੋਜੀ ਟੀਮ

ਪਟਨਾ (ਬਿਹਾਰ), 24 ਨਵੰਬਰ (ਏਐਨਆਈ): ਬਿਹਾਰ ਦੇ ਕਈ ਜ਼ਿਲ੍ਹਿਆਂ ਵਿਚ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦੇ ਦੁੱਧ ਵਿਚ ਯੂਰੇਨੀਅਮ (ਯੂ - 238) ਦੇ ਚਿੰਤਾਜਨਕ ਪੱਧਰ ਦਾ ਖ਼ੁਲਾਸਾ ਕਰਨ ਵਾਲੀ ਖੋਜ ਟੀਮ ਮੰਤਰੀ ਨਿਤਿਸ਼ ਕੁਮਾਰ ਅਤੇ ਸਿਹਤ ਮੰਤਰੀ ਮੰਗਲ ਪਾਂਡੇ ਨੂੰ ਮਿਲੇਗੀ ਅਤੇ ਉਨ੍ਹਾਂ ਨੂੰ ਢੁਕਵੇਂ ਕਦਮ ਚੁੱਕਣ ਦੀ ਅਪੀਲ ਕਰੇਗੀ। ਇਹ ਗੱਲ ਪਟਨਾ ਵਿਚ ਮਹਾਵੀਰ ਕੈਂਸਰ ਇੰਸਟੀਚਿਊਟ ਦੇ ਮੈਡੀਕਲ ਸੁਪਰਡੈਂਟ ਡਾ. ਐਲ. ਬੀ. ਸਿੰਘ ਨੇ ਕਹੀ।

ਡਾ. ਐਲ. ਬੀ. ਸਿੰਘ, ਜੋ ਅਧਿਐਨ ਕਰਨ ਵਾਲੀ ਟੀਮ ਦਾ ਹਿੱਸਾ ਵੀ ਹਨ, ਨੇ ਖੂਨ ਵਿਚ ਯੂਰੇਨੀਅਮ ਦੇ ਸੰਭਾਵੀ ਨੁਕਸਾਨਦੇਹ ਪ੍ਰਭਾਵਾਂ ਬਾਰੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਇਹ ਮਾਨਸਿਕ ਬਿਮਾਰੀ, ਹੱਡੀਆਂ ਦੇ ਵਿਕਾਸ ਵਿਚ ਅਸਥਿਰਤਾ, ਗੁਰਦੇ ਦੀ ਬਿਮਾਰੀ ਅਤੇ ਇੱਥੋਂ ਤੱਕ ਕਿ ਕੈਂਸਰ ਦਾ ਕਾਰਨ ਵੀ ਬਣ ਸਕਦਾ ਹੈ। ਏਐਨਆਈ ਨਾਲ ਗੱਲ ਕਰਦੇ ਹੋਏ, ਡਾ. ਐਲ. ਬੀ. ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ 6 ਜ਼ਿਲ੍ਹਿਆਂ ਵਿਚ ਸਾਰੀਆਂ 40 ਦੁੱਧ ਚੁੰਘਾਉਣ ਵਾਲੀਆਂ ਮਾਵਾਂ ਵਿਚ ਯੂਰੇਨੀਅਮ ਮਿਲਿਆ ਹੈ। ਪਰ ਖੁਸ਼ਕਿਸਮਤੀ ਨਾਲ ਇਹ ਬਹੁਤ ਘੱਟ ਸੀ । ਪਰ ਜੇਕਰ ਇਹ ਪੱਧਰ ਵਧਦਾ ਹੈ ਤਾਂ ਇਹ ਚਿੰਤਾ ਦਾ ਵਿਸ਼ਾ ਹੋਵੇਗਾ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ